ਦਾਅਵਾ ਕੀਤਾ ਜਾਂ ਰਿਹਾ ਹੈ ਕਿ ਇੱਕ ਮਿਜ਼ਾਈਲ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਦੇ ਕਾਫਲੇ ਦੇ ਬਹੁਤ ਨੇੜੇ ਡਿੱਗੀ ਹੈ। ਹਾਲਾਂਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਵਾਲ-ਵਾਲ ਬਚ ਗਏ ਹਨ। ਰੂਸ-ਯੂਕਰੇਨ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਜ਼ਲੇਨਸਕੀ ਦੇ ਇੰਨੇ ਨੇੜੇ ਮਿਜ਼ਾਈਲ ਹਮਲਾ ਹੋਇਆ ਹੈ। ਜਾਣਕਾਰੀ ਮੁਤਾਬਿਕ ਓਡੇਸਾ ‘ਚ ਯੂਕਰੇਨ ਦੇ ਰਾਸ਼ਟਰਪਤੀ ਅਤੇ ਗ੍ਰੀਸ ਦੇ ਪ੍ਰਧਾਨ ਮੰਤਰੀ ਦੀ ਮੁਲਾਕਾਤ ਹੋਣੀ ਸੀ। ਪਰ ਜਦੋਂ ਰਾਸ਼ਟਰਪਤੀ ਜ਼ੇਲੇਂਸਕੀ ਦਾ ਕਾਫਲਾ ਗ੍ਰੀਕ ਦੂਤਘਰ ਪਹੁੰਚਿਆ ਤਾਂ ਕਰੀਬ 100 ਮੀਟਰ ਦੀ ਦੂਰੀ ‘ਤੇ ਮਿਜ਼ਾਈਲ ਹਮਲਾ ਹੋਇਆ।
ਪਿਛਲੇ ਮਹੀਨੇ ਹੀ ਰੂਸ-ਯੂਕਰੇਨ ਜੰਗ ਦੇ ਦੋ ਸਾਲ ਪੂਰੇ ਹੋਏ ਹਨ। ਕੋਸ਼ਿਸ਼ਾਂ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਾਲੇ ਹੁਣ ਤੱਕ ਸ਼ਾਂਤੀ ਸਥਾਪਤ ਨਹੀਂ ਹੋ ਸਕੀ ਹੈ। ਹਰ ਕੁਝ ਦਿਨਾਂ ਬਾਅਦ ਲਗਾਤਾਰ ਡਰੋਨ ਹਮਲਿਆਂ ਅਤੇ ਮਿਜ਼ਾਈਲ ਹਮਲਿਆਂ ਦੀਆਂ ਖਬਰਾਂ ਆ ਰਹੀਆਂ ਹਨ।