[gtranslate]

ਟੋਰਾਂਟੋ ‘ਚ ਕਾਰਾਂ ਚੋਰੀ ਕਰਨ ਵਾਲੇ ਪੰਜਾਬੀ ਮੂਲ ਦੇ 75 ਨੌਜਵਾਨਾਂ ਸਮੇਤ 228 ਗ੍ਰਿਫਤਾਰ, ਕੋਲੋਂ ਹਜ਼ਾਰਾਂ ਕਾਰਾਂ ਹੋਈਆਂ ਬਰਾਮਦ

ਟੋਰਾਂਟੋ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੈ। ਦਰਅਸਲ ਪੁਲਿਸ ਨੇ ਸ਼ਹਿਰ ਵਾਸੀਆਂ ਤੋਂ ਚੋਰੀ ਹੋਈਆਂ ਇੱਕ ਹਜ਼ਾਰ ਤੋਂ ਵੱਧ ਕਾਰਾਂ ਬਰਾਮਦ ਕੀਤੀਆਂ ਹਨ ਅਤੇ 228 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਹਿਮ ਗੱਲ ਇਹ ਕਿ ਇਨ੍ਹਾਂ ਵਿੱਚ 75 ਪੰਜਾਬੀ ਨੌਜਵਾਨ ਵੀ ਸ਼ਾਮਿਲ ਹਨ। ਇਨ੍ਹਾਂ ਵਿੱਚੋਂ ਕਈ ਨੌਜਵਾਨਾਂ ਦੀ ਉਮਰ ਸਿਰਫ਼ 20 ਸਾਲ ਦੇ ਕਰੀਬ ਹੈ ਅਤੇ ਇਹ ਸਿੱਖਿਆ ਹਾਸਿਲ ਕਰਨ ਲਈ ਪੰਜਾਬ ਤੋਂ ਕੈਨੇਡਾ ਗਏ ਸਨ। ਪਰ ਉਥੇ ਕਾਰ ਚੋਰ ਗਿਰੋਹ ਦਾ ਹਿੱਸਾ ਬਣ ਗਏ। ਟੋਰਾਂਟੋ ਪੁਲਿਸ ਲਗਾਤਾਰ ਪੰਜਾਬੀ ਨੌਜਵਾਨਾਂ ‘ਤੇ ਨਜ਼ਰ ਰੱਖ ਰਹੀ ਹੈ। ਖਾਸ ਤੌਰ ‘ਤੇ, ਨਵੰਬਰ 2022 ਤੋਂ ਸਤੰਬਰ 2023 ਦਰਮਿਆਨ ਚੋਰੀ ਹੋਈਆਂ 1,080 ਕਾਰਾਂ ਬਰਾਮਦ ਕੀਤੀਆਂ ਗਈਆਂ ਹਨ।

ਜਾਣਕਾਰੀ ਅਨੁਸਾਰ ਕੈਨੇਡਾ ‘ਚ ਪੰਜਾਬੀ ਨੌਜਵਾਨਾਂ ਨੂੰ ਰੋਜ਼ਗਾਰ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਨੌਜਵਾਨ ਘੱਟ ਸਮੇਂ ਵਿੱਚ ਵੱਧ ਪੈਸੇ ਕਮਾਉਣ ਲਈ ਕਾਰ ਚੋਰ ਗਰੋਹ ਵਿੱਚ ਸ਼ਾਮਿਲ ਹੋ ਗਏ ਸੀ। ਟੋਰਾਂਟੋ ਵਿੱਚ 2023 ‘ਚ ਹੁਣ ਤੱਕ 9,747 ਵਾਹਨ ਚੋਰੀ ਹੋ ਚੁੱਕੇ ਹਨ। ਜਾਂਚ ਵਿੱਚ ਸਾਹਮਣੇ ਆਇਆ ਕਿ ਇਕੱਲੇ ਦੋ ਪੁਲਿਸ ਡਿਵੀਜ਼ਨਾਂ ਈਟੋਬੀਕੋਕ ਅਤੇ ਨਾਰਥ ਵੈਸਟ ਟੋਰਾਂਟੋ ਵਿਚ 3,500 ਤੋਂ ਵੱਧ ਵਾਹਨ ਚੋਰੀ ਹੋਏ ਹਨ। ਬਰੈਂਪਟਨ ਅਤੇ ਟੋਰਾਂਟੋ ਦੇ ਆਸ-ਪਾਸ ਦੇ ਇਲਾਕੇ ਪੰਜਾਬ ਭਾਈਚਾਰੇ ਦਾ ਗੜ੍ਹ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ ਮਿਸੀਸਾਗਾ ਵਿੱਚ ਪੰਜਾਬੀ ਨੌਜਵਾਨਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਲਈ ਕੈਨੇਡਾ ਦੀ ਟੋਰਾਂਟੋ ਪੁਲਿਸ ਦਾ ਸ਼ੱਕ ਪੰਜਾਬੀ ਨੌਜਵਾਨਾਂ ‘ਤੇ ਜ਼ਿਆਦਾ ਸੀ।

ਕਾਰ ਚੋਰੀ ਦੀਆਂ ਘਟਨਾਵਾਂ ‘ਤੇ ਨਜ਼ਰ ਰੱਖਣ ਵਾਲੇ ਪੁਲਿਸ ਅਧਿਕਾਰੀ ਟੇਵਰਨਰ ਦਾ ਕਹਿਣਾ ਹੈ ਕਿ ਫੜੇ ਗਏ ਨੌਜਵਾਨਾਂ ‘ਚੋਂ ਕਈ ਬਹੁਤ ਘੱਟ ਉਮਰ ਦੇ ਹਨ। ਇਹ ਕਾਰ ਗਰੋਹ ਵਿਦੇਸ਼ਾਂ ਵਿੱਚ ਵੀ ਕਾਰਾਂ ਵੇਚਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਮੂਲ ਦੇ ਨੌਜਵਾਨਾਂ ਦੀ ਸ਼ਮੂਲੀਅਤ ਚਿੰਤਾਜਨਕ ਹੈ। ਪੰਜਾਬੀ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਚੋਰੀ ਕੀਤੀਆਂ ਕਾਰਾਂ ਮਾਂਟਰੀਅਲ ਭੇਜੀਆਂ ਜਾ ਰਹੀਆਂ ਸਨ।

Likes:
0 0
Views:
203
Article Categories:
International News

Leave a Reply

Your email address will not be published. Required fields are marked *