ਸ਼੍ਰੀਲੰਕਾ ਦੌਰੇ ‘ਤੇ ਗਈ ਟੀਮ ਇੰਡੀਆ T20 ਸੀਰੀਜ਼ ਗਵਾਉਣ ਤੋਂ ਬਾਅਦ ਹੁਣ ਇੱਕ ਨਵੀ ਮੁਸ਼ਕਿਲ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਕ੍ਰੂਨਲ ਪਾਂਡਿਆ ਤੋਂ ਬਾਅਦ ਟੀਮ ਇੰਡੀਆ ਦੇ ਦੋ ਹੋਰ ਖਿਡਾਰੀਆਂ ਨੂੰ ਕੋਰੋਨਾ ਪੌਜੇਟਿਵ ਪਾਇਆ ਗਿਆ ਹੈ। ਹੁਣ ਸਪਿਨਰ ਯੁਜਵਿੰਦਰ ਚਹਿਲ ਅਤੇ ਕ੍ਰਿਸ਼ਨੱਪਾ ਗੌਤਮ ਵੀ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ। ਇਹ ਦੋਵੇਂ ਖਿਡਾਰੀ ਟੀਮ ਇੰਡੀਆ ਦਾ ਹਿੱਸਾ ਹਨ ਜੋ ਸ਼੍ਰੀਲੰਕਾ ਦੇ ਦੌਰੇ ‘ਤੇ ਗਏ ਸਨ। ਕ੍ਰੂਨਲ ਦੇ ਕੋਰੋਨਾ ਪੌਜੇਟਿਵ ਪਾਏ ਜਾਣ ਤੋਂ ਬਾਅਦ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਦੂਜਾ ਟੀ -20 ਮੈਚ ਮੁਲਤਵੀ ਕਰ ਦਿੱਤਾ ਗਿਆ ਸੀ।
ਯੁਜਵਿੰਦਰ ਚਾਹਲ ਅਤੇ ਕ੍ਰਿਸ਼ਣੱਪਾ ਗੌਤਮ ਆਲਰਾਊਂਡਰ ਕ੍ਰੂਨਲ ਪਾਂਡਿਆ ਦੇ ਸੰਪਰਕ ਵਿੱਚ ਆਏ ਸੀ। ਕ੍ਰੂਨਲ ਨੂੰ 27 ਜੁਲਾਈ ਨੂੰ ਕੋਰੋਨਾ ਸਕਾਰਾਤਮਕ ਪਾਇਆ ਗਿਆ ਸੀ। ਚਾਹਲ ਅਤੇ ਗੌਤਮ ਤੋਂ ਇਲਾਵਾ ਹਾਰਦਿਕ ਪਾਂਡਿਆ, ਸੂਰਿਆ ਕੁਮਾਰ ਯਾਦਵ, ਪ੍ਰਿਥਵੀ ਸ਼ਾਅ, ਮਨੀਸ਼ ਪਾਂਡੇ ਅਤੇ ਈਸ਼ਾਨ ਕਿਸ਼ਨ ਵੀ ਕ੍ਰੂਨਲ ਦੇ ਸੰਪਰਕ ਵਿੱਚ ਆਏ ਸਨ। ਹਾਲਾਂਕਿ ਉਨ੍ਹਾਂ ਦੀ ਰਿਪੋਰਟ ਨਕਾਰਾਤਮਕ ਆਈ ਹੈ। ਇਹ ਸਾਰੇ ਖਿਡਾਰੀ ਸ੍ਰੀਲੰਕਾ ਖਿਲਾਫ ਦੂਜੇ ਅਤੇ ਤੀਜੇ ਟੀ -20 ਵਿੱਚ ਟੀਮ ਇੰਡੀਆ ਦਾ ਹਿੱਸਾ ਨਹੀਂ ਸਨ।