ਲਗਭਗ ਢਾਈ ਸਾਲ ਇਕ-ਦੂਜੇ ਤੋਂ ਵੱਖ ਰਹਿਣ ਤੋਂ ਬਾਅਦ ਸਟਾਰ ਭਾਰਤੀ ਕ੍ਰਿਕਟਰ ਯੁਜਵੇਂਦਰ ਚਾਹਲ ਦਾ ਉਨ੍ਹਾਂ ਦੀ ਕੋਰੀਓਗ੍ਰਾਫਰ ਪਤਨੀ ਧਨਸ਼੍ਰੀ ਵਰਮਾ ਨਾਲ ਤਲਾਕ ਹੋ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਤਲਾਕ ਨੂੰ ਲੈ ਕੇ ਅਫਵਾਹਾਂ ਚੱਲ ਰਹੀਆਂ ਸਨ, ਜਿਸ ਤੋਂ ਬਾਅਦ ਦੋਹਾਂ ਨੇ ਬਾਂਦਰਾ ਸਥਿਤ ਫੈਮਿਲੀ ਕੋਰਟ ‘ਚ ਤਲਾਕ ਲਈ ਅਰਜ਼ੀ ਦਿੱਤੀ ਸੀ। ਹੁਣ ਵੀਰਵਾਰ 20 ਮਾਰਚ ਨੂੰ ਫੈਮਿਲੀ ਕੋਰਟ ਨੇ ਦੋਹਾਂ ਦੀ ਤਲਾਕ ਦੀ ਅਪੀਲ ਨੂੰ ਮਨਜ਼ੂਰ ਕਰ ਲਿਆ ਹੈ। ਇਸ ਨਾਲ ਉਨ੍ਹਾਂ ਦਾ ਵਿਆਹ 4 ਸਾਲ 3 ਮਹੀਨਿਆਂ ਬਾਅਦ ਟੁੱਟ ਗਿਆ।
ਵੀਰਵਾਰ 20 ਮਾਰਚ ਨੂੰ ਮੁੰਬਈ ਦੀ ਬਾਂਦਰਾ ਫੈਮਿਲੀ ਕੋਰਟ ਨੇ ਤਲਾਕ ‘ਤੇ ਆਪਣਾ ਅੰਤਿਮ ਫੈਸਲਾ ਸੁਣਾਇਆ। ਇਸ ਪੇਸ਼ੀ ਲਈ ਚਾਹਲ ਅਤੇ ਧਨਸ਼੍ਰੀ ਵੱਖਰੇ ਤੌਰ ‘ਤੇ ਪਹੁੰਚੇ। ਚਾਹਲ ਸਭ ਤੋਂ ਪਹਿਲਾਂ ਆਪਣੇ ਵਕੀਲਾਂ ਨਾਲ ਕਾਲੀ ਜੈਕੇਟ ਅਤੇ ਮਾਸਕ ਪਾ ਕੇ ਪਹੁੰਚੇ। ਕੁਝ ਦੇਰ ਬਾਅਦ ਧਨਸ਼੍ਰੀ ਚਿੱਟੇ ਰੰਗ ਦੀ ਟੀ-ਸ਼ਰਟ ਪਾ ਕੇ ਪਹੁੰਚੀ। ਉਸ ਨੇ ਆਪਣੇ ਚਿਹਰੇ ‘ਤੇ ਮਾਸਕ ਵੀ ਪਾਇਆ ਹੋਇਆ ਸੀ। ਇਸ ਤਲਾਕ ਦੇ ਬਦਲੇ ਚਹਿਲ ਨੇ ਧਨਸ਼੍ਰੀ ਨੂੰ ਗੁਜਾਰੇ ਵਜੋਂ 4.75 ਕਰੋੜ ਰੁਪਏ ਦੇਣ ਲਈ ਵੀ ਸਹਿਮਤੀ ਜਤਾਈ ਸੀ, ਜਿਸ ਦਾ 50 ਫੀਸਦੀ ਹਿੱਸਾ ਭਾਰਤੀ ਕ੍ਰਿਕਟਰ ਨੇ ਦਿੱਤਾ ਹੈ ਅਤੇ ਹੁਣ ਬਾਕੀ ਹਿੱਸਾ ਧਨਸ਼੍ਰੀ ਨੂੰ ਮਿਲੇਗਾ।