2007 ਅਤੇ 2011 ‘ਚ ਵਿਸ਼ਵ ਚੈਂਪੀਅਨ ਬਣੀ ਭਾਰਤੀ ਟੀਮ ਦਾ ਹਿੱਸਾ ਰਹੇ ਯੂਸਫ ਪਠਾਨ ਨੇ ਸਿਆਸੀ ਪਾਰੀ ਦੀ ਸ਼ੁਰੂਆਤ ਕਰਦੇ ਪਹਿਲੀ ਹੀ ਗੇਂਦ ‘ਤੇ ਛੱਕਾ ਜੜ ਦਿੱਤਾ ਹੈ। ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਬਹਿਰਾਮਪੁਰ ਲੋਕ ਸਭਾ ਹਲਕੇ ਤੋਂ ਟੀਐਮਸੀ ਦੀ ਟਿਕਟ ‘ਤੇ ਲੋਕ ਸਭਾ ਚੋਣ ਲੜਨ ਵਾਲੇ ਯੂਸਫ਼ ਪਠਾਨ ਨੇ ਕਾਂਗਰਸ ਦੇ ਅਧੀਰ ਰੰਜਨ ਚੌਧਰੀ ਨੂੰ ਹਰਾਇਆ ਹੈ। ਯੂਸਫ਼ ਪਠਾਨ ਦੀ ਇਹ ਜਿੱਤ ਇਤਿਹਾਸਕ ਹੈ ਕਿਉਂਕਿ ਪਿਛਲੇ 25 ਸਾਲਾਂ ਵਿੱਚ ਪਹਿਲੀ ਵਾਰ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਇਸ ਸੀਟ ਤੋਂ ਹਾਰੇ ਹਨ। ਭਾਰਤੀ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ, ਪਠਾਨ ਗਿਣਤੀ ਦੇ ਸ਼ੁਰੂਆਤੀ ਘੰਟਿਆਂ ਵਿੱਚ ਤੀਜੇ ਸਥਾਨ ‘ਤੇ ਸਨ ਪਰ ਜਿਵੇਂ-ਜਿਵੇਂ ਗਿਣਤੀ ਵਧੀ, ਉਨ੍ਹਾਂ ਦੀ ਗਿਣਤੀ ਵਧੀ ਅਤੇ ਉਹ ਚੌਧਰੀ ਅਤੇ ਭਾਜਪਾ ਦੇ ਨਿਰਮਲ ਕੁਮਾਰ ਸਾਹਾ ਤੋਂ ਅੱਗੇ ਨਿਕਲ ਗਏ।
https://x.com/IrfanPathan/status/1797963088836415572