ਨਿਊਜ਼ੀਲੈਂਡ ‘ਚ ਹੁੰਦੀਆਂ ਚੋਰੀਆਂ ਨੇ ਜਿੱਥੇ ਪ੍ਰਸ਼ਾਸਨ ਤੇ ਆਮ ਲੋਕਾਂ ਦੀ ਨੀਂਦ ਉਡਾਈ ਹੋਈ ਹੈ ਉੱਥੇ ਹੀ ਚੋਰੀਆਂ ‘ਚ ਸ਼ਾਮਿਲ ਛੋਟੀ ਉਮਰ ਦੇ ਜਵਾਕਾਂ ਨੇ ਮਾਪਿਆਂ ਨੂੰ ਵੀ ਬਿਪਤਾ ‘ਚ ਪਾਇਆ ਹੋਇਆ ਹੈ। ਬੀਤੀ ਰਾਤ ਆਕਲੈਂਡ ‘ਚ ਕਥਿਤ ਤੌਰ ‘ਤੇ ਇੱਕ ਚੋਰੀ ਦੀ ਕਾਰ ‘ਚ ਘੁੰਮ ਰਹੇ 12 ਤੋਂ 17 ਸਾਲ ਦੀ ਉਮਰ ਦੇ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੰਸਪੈਕਟਰ ਐਡਮ ਪਾਈਨੇ ਨੇ ਕਿਹਾ ਕਿ ਪੁਲਿਸ ਨੂੰ ਰਾਤ 11 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਟੀ ਰਾਕਾਉ ਡਰਾਈਵ ‘ਤੇ ਘੁੰਮ ਰਹੀ ਕਾਰ ਬਾਰੇ ਜਾਣਕਾਰੀ ਦਿੱਤੀ ਗਈ ਸੀ। ਪਾਈਨੇ ਨੇ ਕਿਹਾ ਕਿ, “12 ਤੋਂ 17 ਸਾਲ ਦੀ ਉਮਰ ਦੇ ਸਮੂਹ ਨੂੰ ਬਿਨਾਂ ਕਿਸੇ ਘਟਨਾ ਦੇ ਹਿਰਾਸਤ ਵਿੱਚ ਲੈ ਲਿਆ ਗਿਆ ਸੀ।”
![youths arrested after vehicle flees](https://www.sadeaalaradio.co.nz/wp-content/uploads/2024/03/WhatsApp-Image-2024-03-25-at-9.07.41-AM-950x534.jpeg)