ਨਿਊਜ਼ੀਲੈਂਡ ‘ਚ ਜਿੱਥੇ ਲਗਾਤਾਰ ਕਈ ਹਿੰਸਕ ਘਟਨਾਵਾਂ ਵਾਪਰ ਰਹੀਆਂ ਨੇ ਉੱਥੇ ਹੀ ਪੁਲਿਸ ਵੀ ਅਪਰਾਧੀਆਂ ‘ਤੇ ਹੁਣ ਸਖਤ ਹੁੰਦੀ ਜਾ ਰਹੀ ਹੈ। ਪਿਛਲੇ ਮਹੀਨੇ ਕੈਂਬਰਿਜ ਵਿੱਚ ਹੋਏ ਹਮਲੇ ਦੇ ਦੋਸ਼ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਹੁਣ ਹੈਮਿਲਟਨ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਘਟਨਾ 27 ਸਤੰਬਰ ਨੂੰ ਕਵੀਨ ਸਟਰੀਟ ‘ਤੇ ਇੱਕ ਰੈਸਟੋਰੈਂਟ ਦੇ ਨੇੜੇ ਵਾਪਰੀ ਸੀ, ਇੰਨਾਂ ਹੀ ਨਹੀਂ ਇਸ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਪੋਸਟ ਕੀਤੀ ਗਈ ਸੀ। ਕੁੱਟਮਾਰ ਦਾ ਸ਼ਿਕਾਰ ਹੋਏ ਪੀੜਤ ਦੇ ਚਿਹਰੇ ਦੀ ਸਰਜਰੀ ਕਰਨੀ ਪਈ ਸੀ।
ਕੈਮਬ੍ਰਿਜ ਸਾਰਜੈਂਟ ਬੇਨ ਜੌਲ ਨੇ ਕਿਹਾ, “ਬਦਕਿਸਮਤੀ ਨਾਲ ਨੌਜਵਾਨ ਅਪਰਾਧੀਆਂ ਲਈ ਆਪਣੇ ਆਪ ਨੂੰ ਅਪਰਾਧ ਕਰਦੇ ਹੋਏ ਫਿਲਮ ਬਣਾਉਣਾ ਅਤੇ ਉਹਨਾਂ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕਰਨਾ ਆਮ ਹੁੰਦਾ ਜਾ ਰਿਹਾ ਹੈ। ਇਹ ਮੁਆਫ਼ੀਯੋਗ ਨਹੀਂ ਹੈ ਅਤੇ ਇਸ ਪ੍ਰਕਿਰਤੀ ਦਾ ਅਪਰਾਧ ਸਾਡੇ ਭਾਈਚਾਰੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।” ਨੌਜਵਾਨਾਂ ‘ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜ਼ਖਮੀ ਕਰਨ ਦਾ ਦੋਸ਼ ਲਗਾਇਆ ਗਿਆ ਹੈ।