ਵਾਇਪਾਪਾ ਵਿਖੇ ਸਟੇਟ ਹਾਈਵੇਅ 10 ‘ਤੇ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ ਇੱਕ ਨੌਜਵਾਨ ਮਾਂ ਪੇਸ਼ੇ ਵੱਜੋਂ ਨਰਸ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਕ੍ਰਿਸਮਸ ਤੋਂ ਤਿੰਨ ਦਿਨ ਬਾਅਦ ਵਾਪਰਿਆ ਸੀ, ਮ੍ਰਿਤਕਾ ਦਾ ਨਾਮ ਮੈਂਡੀ ਰੀਟਾ ਸਿੰਪਸਨ ਸੀ। ਰਿਪੋਰਟ ਮੁਤਾਬਿਕ ਹਾਦਸੇ ਮੌਕੇ ਉਸਦਾ ਪਤੀ, 3 ਬੱਚੇ, ਜਿਨ੍ਹਾਂ ਦੀ ਉਮਰ 2,7 ਅਤੇ 12 ਸਾਲ ਹੈ ਉਹ ਵੀ ਉਨ੍ਹਾਂ ਦੇ ਨਾਲ ਸਨ। ਹਾਦਸਾ 2 ਕਾਰਾਂ ਦੇ ਵਿਚਾਲੇ ਹੋਇਆ ਦੱਸਿਆ ਜਾ ਰਿਹਾ ਹੈ। ਰੀਟਾ ਕੈਰੀਕੈਰੀ ਦੇ ਬੇਅ ਆਫ ਆਈਲੈਂਡਸ ਹਸਪਤਾਲ ਵਿੱਚ ਨਰਸ ਵਜੋਂ ਕੰਮ ਕਰਦੀ ਸੀ।