[gtranslate]

ਮੋਹਾਲੀ ‘ਚ ਡੇਟਿੰਗ ਐਪ ਰਾਹੀਂ ਫਸਿਆ ਨੌਜਵਾਨ, ਮੁੰਡੇ ਨੂੰ ਮਿਲਣ ਲਈ ਬੁਲਾ ਕੁੜੀ ਨੇ ਕਰਤਾ ਆਹ ਕਾਰਾ

young man trapped by dating app

ਮੋਹਾਲੀ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਨੌਜਵਾਨਾਂ ਨੂੰ ਆਨਲਾਈਨ ਡੇਟਿੰਗ ਐਪ ਰਾਹੀਂ ਫਸਾ ਕੇ ਲੁੱਟਦਾ ਸੀ। ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ। ਉਥੇ ਹੀ ਦੋ ਮੈਂਬਰ ਫਰਾਰ ਹਨ। ਮਾਮਲੇ ਵਿੱਚ ਜਸ਼ਨਪ੍ਰੀਤ ਸਿੰਘ ਨਾਮਕ ਨੌਜਵਾਨ ਤੋਂ ਇੱਕ ਕਾਰ ਅਤੇ 700 ਰੁਪਏ ਲੁੱਟ ਲਏ ਗਏ ਸਨ। ਇਸ ਦੌਰਾਨ ਉਸ ਨੂੰ ਸੱਟ ਵੀ ਮਾਰੀ ਗਈ ਸੀ। ਇਸ ਸਬੰਧੀ ਖਰੜ ਥਾਣੇ ਵਿੱਚ 29 ਦਸੰਬਰ ਨੂੰ ਆਈਪੀਸੀ ਦੀ ਧਾਰਾ 379ਬੀ ਅਤੇ 323 ਤਹਿਤ ਕੇਸ ਦਰਜ ਕੀਤਾ ਗਿਆ ਸੀ।

ਪੁਲਿਸ ਨੇ ਪਾਇਆ ਕਿ ਇਹ ਗਿਰੋਹ ਡੇਟਿੰਗ ਐਪ ਰਾਹੀਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ। ਇਸ ਮਾਮਲੇ ਵਿੱਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਖੁਸ਼ਹਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਕੋਲੋਂ ਦੋ ਕਾਰਾਂ ਵੀ ਬਰਾਮਦ ਹੋਈਆਂ ਹਨ। ਖੁਸ਼ਹਾਲ ਤੋਂ ਪੁੱਛਗਿੱਛ ਦੇ ਆਧਾਰ ‘ਤੇ ਇਸ ਗਰੋਹ ਦੇ ਸਰਗਨਾ ਰਣਵੀਰ ਸਿੰਘ ਉਰਫ ਮਿੱਠੂ ਅਤੇ ਜੋਤੀ ਨਾਂ ਦੀ ਲੜਕੀ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਇਨ੍ਹਾਂ ਦੋਵਾਂ ਦੀ ਭਾਲ ਕਰ ਰਹੀ ਹੈ। ਪੁਲਿਸ ਨੂੰ ਪਤਾ ਲੱਗਾ ਹੈ ਕਿ ਗਰੋਹ ਨੇ ਪਿਛਲੇ 2 ਮਹੀਨਿਆਂ ‘ਚ 5 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਪੁਲਿਸ ਨੇ ਖੁਸ਼ਹਾਲ ਸਿੰਘ ਪਾਸੋਂ ਇੱਕ ਕਾਲੇ ਰੰਗ ਦੀ ਕਾਰ ਜਿਸ ਵਿੱਚ ਪੀਬੀ 11 ਨੰਬਰ ਵਾਲੀ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਅਤੇ ਪੀਬੀ 10 ਨੰਬਰ ਵਾਲੀ ਇੱਕ ਸਫ਼ੈਦ ਕਾਰ ਬਰਾਮਦ ਕੀਤੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਗਰੋਹ ਦੇ ਮੈਂਬਰ ਡੇਟਿੰਗ ਐਪ ਰਾਹੀਂ ਨੌਜਵਾਨਾਂ ਨੂੰ ਫਸਾਉਂਦੇ ਸਨ ਅਤੇ ਉਨ੍ਹਾਂ ਨੂੰ ਮੁਹਾਲੀ, ਖਰੜ, ਘੜੂੰਆਂ ਅਤੇ ਲੁਧਿਆਣਾ ਦੇ ਸੁੰਨਸਾਨ ਇਲਾਕਿਆਂ ਵਿੱਚ ਬੁਲਾ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਸ ਦੇ ਨਾਲ ਹੀ ਉਹ ਕਈ ਵਾਰ ਲਿਫਟ ਲੈ ਕੇ ਉਸ ਦੀ ਕਾਰ ਵਿਚ ਬੈਠ ਕੇ ਉਸ ਨੂੰ ਡਰਾ ਧਮਕਾ ਕੇ ਲੁੱਟ ਲੈਂਦੇ ਸਨ। ਗਿਰੋਹ ਦੇ ਤਿੰਨ ਮੈਂਬਰਾਂ ਦੀ ਉਮਰ 20 ਤੋਂ 22 ਸਾਲ ਦੱਸੀ ਜਾ ਰਹੀ ਹੈ।

Likes:
0 0
Views:
7079
Article Categories:
India News

Leave a Reply

Your email address will not be published. Required fields are marked *