ਕ੍ਰਾਈਸਚਰਚ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਸਾਊਥਸ਼ੋਰ ਬੀਚ ਤੇ ਇੱਕ ਨੌਜਵਾਨ ਤੈਰਾਕ ਲਾਪਤਾ ਹੋ ਗਿਆ ਹੈ, ਅਹਿਮ ਗੱਲ ਹੈ ਕਿ ਨੌਜਵਾਨ ਦੇ ਨਾਲ 2 ਮੁਟਿਆਰਾਂ ਵੀ ਸਨ, ਪਰ ਉਹ ਕਿਨਾਰੇ ‘ਤੇ ਕੋਸਟਗਾਰਡ ਨਾਲ ਮੌਜੂਦ ਸਨ। ਫਿਲਹਾਲ ਨੌਜਵਾਨ ਦੀ ਭਾਲ ‘ਚ ਹੈਲੀਕਾਪਟਰ, 2 ਡੁੰਘੀਆਂ ਤੇ ਕਿਨਾਰੇ ਤੇ ਸਰਚ ਕਰਨ ਵਾਲੇ ਲੱਗੇ ਹੋਏ ਹਨ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾਂ ਮੌਕਾ ਨਹੀਂ ਹੈ ਜਦੋਂ ਅਜਿਹੀ ਘਟਨਾ ਵਾਪਰੀ ਹੈ, ਅਕਸਰ ਹੀ ਗਰਮੀਆਂ ਦੇ ਮੌਸਮ ‘ਚ ਅਜਿਹੇ ਮਾਮਲੇ ਆਉਂਦੇ ਹਨ।