ਨਿਊਜ਼ੀਲੈਂਡ ਦੇ ਇੱਕ 22 ਸਾਲ ਦੇ ਪਾਇਲਟ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਕ ਰਿਪੋਰਟ ਮੁਤਾਬਿਕ ਮੈਸੀ ਯੂਨੀਵਰਸਿਟੀ ਤੋਂ ਐਵੀਏਸ਼ਨ ਦੀ ਡਿਗਰੀ ਹਾਸਿਲ ਕਰ ਸਿਰਫ 22 ਸਾਲ ਦੀ ਉਮਰ ਵਿੱਚ ਪਾਇਲਟ ਬਣੇ ਐਡਮ ਸਨੇਲ ਦੀ ਆਸਟ੍ਰੇਲੀਆ ਆਉਟਬ੍ਰੇਕ ਦੇ ਇਲਾਕੇ ਵਿੱਚ ਪਲੇਨ ਕਰੈਸ਼ ਹੋਣ ਕਾਰਨ ਮੌਤ ਹੋਈ ਹੈ। ਐਡਮ ਨੇ ਪਹਿਲੀ ਵਾਰ 2020 ਵਿੱਚ ਜਹਾਜ ਉਡਾਇਆ ਸੀ, ਮੈਸੀ ਯੂਨੀਵਰਸਿਟੀ ਨੇ ਵੀ ਐਡਮ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸ ਦੇਈਏ ਜਦੋਂ ਇਹ ਹਾਦਸਾ ਵਾਪਰਿਆ ਓਦੋਂ ਐਡਮ ਦੇ ਮਾਤਾ ਪਿਤਾ ਵੀ ਉਸ ਦਾ ਜਨਮ ਦਿਨ ਮਨਾਉਣ ਲਈ ਉਸਦੇ ਕੋਲ ਪਹੁੰਚੇ ਹੋਏ ਸਨ।