ਜੌਨ ਸੀਨਾ ਖੇਡ ਮਨੋਰੰਜਨ ਅਤੇ ਹਾਲੀਵੁੱਡ ਵਿੱਚ ਸਭ ਤੋਂ ਵੱਡੇ ਅਤੇ ਮਹਾਨ ਨਾਮਾਂ ਵਿੱਚੋਂ ਇੱਕ ਹੈ। ਰੈਸਲਿੰਗ ਦੀ ਦੁਨੀਆ ਦੇ ਸਭ ਤੋਂ ਵਧੀਆ ਪਹਿਲਵਾਨਾਂ ਵਿੱਚੋਂ ਇੱਕ ਜੌਨ ਸੀਨਾ ਨੇ ਹਾਲ ਹੀ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਟਵਿੱਟਰ ‘ਤੇ ਫੋਲੋ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਾਇਦ ਹੀ ਕੋਈ ਵੱਡਾ ਪਹਿਲਵਾਨ ਹੋਵੇ ਜਿਸ ਨੂੰ ਜੌਨ ਸੀਨਾ ਨੇ ਨਾ ਹਰਾਇਆ ਹੋਵੇ। ਜੌਨ ਸੀਨਾ ਰਿੰਗ ਵਿੱਚ ਟੈਪ ਆਊਟ ਲਈ ਵੀ ਜਾਣੇ ਜਾਂਦੇ ਹਨ।
ਦਰਅਸਲ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਇੱਕ ਸਾਲ ਹੋ ਗਿਆ ਹੈ। ਮੂਸੇਵਾਲਾ ਨੇ ਛੋਟੀ ਉਮਰ ਵਿੱਚ ਹੀ ਆਪਣੇ ਗੀਤਾਂ ਅਤੇ ਸੰਗੀਤ ਤੋਂ ਬਹੁਤ ਨਾਮ ਕਮਾਇਆ ਹੈ। ਸਿੱਧੂ ਮੂਸੇਵਾਲਾ ਨੇ ਆਪਣੀ ਆਵਾਜ਼ ਨਾਲ ਲੋਕਾਂ ਨੂੰ ਦੀਵਾਨਾ ਕੀਤਾ ਹੈ। ਭਾਵੇਂ ਉਹ ਅੱਜ ਇਸ ਦੁਨੀਆਂ ‘ਤੇ ਨਹੀਂ ਹਨ ਪਰ ਲੋਕ ਅੱਜ ਵੀ ਉਨ੍ਹਾਂ ਦੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਕਰਕੇ ਉਨ੍ਹਾਂ ਨੂੰ ਯਾਦ ਕਰਦੇ ਹਨ। ਸਿੱਧੂ ਮੂਸੇਵਾਲਾ ਦੇ ਪੰਜਾਬੀ ਗੀਤ ਪੇਂਡੂ ਪੰਜਾਬ ਦੀ ਹਕੀਕਤ ਨੂੰ ਰੂਪਮਾਨ ਕਰਦੇ ਹਨ। ਅੱਜ ਵੀ ਸਿੱਧੂ ਮੂਸੇਵਾਲਾ ਦੇ ਗੀਤਾਂ ਦੀ ਪ੍ਰਸਿੱਧੀ ਵਿਸ਼ਵ ਪੱਧਰ ‘ਤੇ ਅਸਮਾਨ ਛੂਹ ਰਹੀ ਹੈ। ਅੱਜ ਵੀ ਕਈ ਲੋਕ ਅਤੇ ਵੱਡੇ ਸਿਆਸੀ ਆਗੂ, ਮਸ਼ਹੂਰ ਐਕਟਰ ਸਿੱਧੂ ਮੂਸੇਵਾਲਾ ਨੂੰ ਫੋਲੋ ਕਰ ਰਹੇ ਹਨ।