ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਦੇ ਦੂਜੇ ਦਿਨ ਦਾ ਖੇਡ ਰੋਸ਼ਨੀ ਦੀ ਮਾੜੀ ਸਥਿਤੀ ਕਾਰਨ ਰੱਦ ਕਰ ਦਿੱਤਾ ਗਿਆ ਹੈ। ਸਟੰਪਸ ਤੱਕ ਟੀਮ ਇੰਡੀਆ ਨੇ 3 ਵਿਕਟਾਂ ਦੇ ਨੁਕਸਾਨ ‘ਤੇ 146 ਦੌੜਾਂ ਬਣਾਈਆਂ ਹਨ। ਵਿਰਾਟ ਕੋਹਲੀ ਅਤੇ ਅਜਿੰਕਿਆ ਰਹਾਣੇ ਅਜੇਤੂ ਪਰਤੇ ਹਨ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਇਸ ਸ਼ਾਨਦਾਰ ਮੈਚ ਵਿੱਚ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਹੈ।
ਦੂਜੇ ਦਿਨ ਦਾ ਖੇਡ ਖ਼ਰਾਬ ਰੋਸ਼ਨੀ ਕਾਰਨ ਸਮੇਂ ਤੋਂ ਪਹਿਲਾਂ ਹੀ ਰੋਕਣਾ ਪਿਆ ਹੈ। ਅੱਜ ਕੁੱਲ 64.4 ਓਵਰ ਖੇਡੇ ਗਏ ਹਨ। ਭਾਰਤ ਲਈ ਕੋਹਲੀ 44 ਅਤੇ ਰਹਾਨੇ 29 ਦੌੜਾਂ ਬਣਾ ਕੇ ਨਾਬਾਦ ਪਰਤੇ ਹਨ। ਜਦਕਿ ਨਿਊਜ਼ੀਲੈਂਡ ਲਈ ਜੈਮਿਸਨ, ਵੇਗਨਰ ਅਤੇ ਬੋਲਟ ਨੇ 1-1 ਦੀ ਸਫਲਤਾ ਹਾਸਿਲ ਕੀਤੀ ਹੈ। ਦੱਸ ਦੇਈਏ ਕਿ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਦਾ ਅੱਜ ਦੂਜਾ ਦਿਨ ਹੈ। ਇਸ ਸ਼ਾਨਦਾਰ ਮੈਚ ਦਾ ਪਹਿਲਾ ਦਿਨ ਮੀਂਹ ਦੀ ਭੇਟ ਚੜ੍ਹ ਗਿਆ ਸੀ।