ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਵਰਲਡ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਦਾ ਅੱਜ ਤੀਜਾ ਦਿਨ ਹੈ। ਸਾਉਥੈਮਪਟਨ ਵਿੱਚ ਆਯੋਜਿਤ ਇਸ ਖ਼ਿਤਾਬੀ ਮੈਚ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਹੈ। ਪਰ ਨਿਊਜ਼ੀਲੈਂਡ ਦੀ ਸ਼ਾਨਦਾਰ ਗੇਂਦਬਾਜ਼ੀ ਕਾਰਨ ਭਾਰਤੀ ਬੱਲੇਬਾਜ਼ ਪਹਿਲੀ ਪਾਰੀ ਵਿੱਚ ਵੱਡਾ ਸਕੋਰ ਬਣਾਉਣ ਵਿੱਚ ਅਸਫਲ ਰਹੇ ਹਨ। ਪੂਰੀ ਟੀਮ 217 ਦੌੜਾਂ ‘ਤੇ ਢੇਰ ਹੋ ਗਈ ਹੈ। ਅਜਿੰਕਿਆ ਰਹਾਣੇ ਨੇ ਸਭ ਤੋਂ ਵੱਧ 49 ਦੌੜਾਂ ਬਣਾਈਆਂ ਹਨ। ਨਿਊਜ਼ੀਲੈਂਡ ਲਈ ਕਾਈਲ ਜੇਮਸਨ ਨੇ 5 ਵਿਕਟਾਂ ਹਾਸਿਲ ਕੀਤੀਆਂ ਹਨ।
ਟੀਮ ਇੰਡੀਆ ਦੀ ਪਹਿਲੀ ਪਾਰੀ 217 ਦੌੜਾਂ ‘ਤੇ ਖਤਮ ਹੋਣ ਤੋਂ ਬਾਅਦ ਹੁਣ ਨਿਊਜ਼ੀਲੈਂਡ ਦੀ ਬੱਲੇਬਾਜ਼ੀ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਪਹਿਲਾ ਕੋਈ ਵੀ ਭਾਰਤੀ ਬੱਲੇਬਾਜ਼ 50 ਦੌੜਾਂ ਵੀ ਨਹੀਂ ਬਣਾ ਸਕਿਆ ਹੈ। ਉਪ ਕਪਤਾਨ ਅਜਿੰਕਿਆ ਰਹਾਣੇ ਨੇ 49 ਦੌੜਾਂ ਦੀ ਪਾਰੀ ਖੇਡੀ ਹੈ। ਇਸ ਤੋਂ ਇਲਾਵਾ ਕਪਤਾਨ ਕੋਹਲੀ ਨੇ 44 ਦੌੜਾਂ ਬਣਾਈਆਂ ਹਨ। ਨਿਊਜ਼ੀਲੈਂਡ ਲਈ ਕਾਇਲ ਜੇਮਸਨ ਨੇ 5, ਬੋਲਟ ਅਤੇ ਵੇਜ਼ਨਰ ਨੇ 2-2 ਅਤੇ ਸਾਊਦੀ ਨੇ 1 ਵਿਕਟ ਹਾਸਿਲ ਕੀਤੀ ਹੈ।