[gtranslate]

ਗਿੱਲੇ ਗੱਦਿਆਂ ਤੇ ਸੌਣ ਲਈ ਮਜ਼ਬੂਰ ਹੋਏ ਭਾਰਤ ਦਾ ਨਾਮ ਚਮਕਾਉਣ ਵਾਲੇ ਖਿਡਾਰੀ ! ਪਹਿਲਵਾਨਾਂ ਦੀਆਂ ਇਹ ਵੀਡਿਓਜ਼ ਦੇਖ ਤੁਹਾਡੀਆਂ ਅੱਖਾਂ ‘ਚ ਵੀ ਆ ਜਾਣਗੇ ਹੰਝੂ !

wrestler protest thunderstorm rain

ਦੇਸ਼ ਲਈ ਮੈਡਲ ਜਿੱਤ ਪੂਰੀ ਦੁਨੀਆ ‘ਚ ਭਾਰਤ ਦਾ ਨਾਮ ਚਮਕਾਉਣ ਵਾਲੇ ਭਾਰਤੀ ਪਹਿਲਵਾਨ ਹੁਣ ਸੜਕ ਤੇ ਗਿੱਲੇ ਗੱਦਿਆਂ ਤੇ ਪੈ ਕੇ ਰਾਤਾਂ ਕੱਟਣ ਲਈ ਮਜ਼ਬੂਰ ਹੋ ਗਏ ਨੇ, ਦਰਅਸਲ ਰਾਜਧਾਨੀ ਦਿੱਲੀ ‘ਚ ਭਾਰਤੀ ਪਹਿਲਵਾਨ ਪਿਛਲੇ ਕੁੱਝ ਸਮੇਂ ਤੋਂ ਜੰਤਰ-ਮੰਤਰ ‘ਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਅਜਿਹੇ ‘ਚ ਬੀਤੀ ਰਾਤ ਦਿੱਲੀ ‘ਚ ਤੇਜ਼ ਹਨੇਰੀ ਅਤੇ ਮੀਂਹ ਕਾਰਨ ਜੰਤਰ-ਮੰਤਰ ‘ਤੇ ਬੈਠੇ ਪਹਿਲਵਾਨਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਤੇਜ਼ ਹਵਾ ਅਤੇ ਮੀਂਹ ਕਾਰਨ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਤੰਬੂ ਪੱਟ ਦਿੱਤੇ ਅਤੇ ਮੀਂਹ ਕਾਰਨ ਉਨ੍ਹਾਂ ਦੇ ਗੱਦੇ ਗਿੱਲੇ ਹੋ ਗਏ। ਇਸ ਦੌਰਾਨ ਸਿਸਟਮ ਮਗਰੋਂ ਕੁਦਰਤ ਨਾਲ ਦੋ ਚਾਰ ਹੋ ਰਹੇ ਪਹਿਲਵਾਨਾਂ ਦੀ ਇਹ ਵੀਡੀਓ ਖ਼ੁਦ ਸਾਕਸ਼ੀ ਮਲਿਕ ਨੇ ਟਵੀਟ ਕਰਕੇ ਆਪਣੇ ਸਮਰਥਕਾਂ ਨਾਲ ਸਾਂਝੀ ਕੀਤੀ ਹੈ।

ਸਾਕਸ਼ੀ ਮਲਿਕ ਨੇ ਦੇਰ ਰਾਤ ਇੱਕ ਟਵੀਟ ਵਿੱਚ ਲਿਖਿਆ, ਅੱਜ ਮੀਂਹ ਅਤੇ ਤੂਫ਼ਾਨ ਕਾਰਨ ਸਾਡਾ ਟੈਂਟ ਉਖੜ ਗਿਆ, ਅੱਜ ਰਾਤ ਸਾਨੂੰ ਗਿੱਲੇ ਗੱਦਿਆਂ ‘ਤੇ ਸੌਣਾ ਪਏਗਾ ਪਰ ਅਸੀਂ ਬਚਪਨ ਤੋਂ ਮੁਸ਼ਕਿਲਾਂ ਵੇਖੀਆਂ ਹਨ, ਇਸ ਮੁਸ਼ਕਿਲ ਰਾਤ ਨੂੰ ਵੀ ਕੱਟਣ ਲਈ ਗੁੱਡ ਨਾਈਟ। ਜੰਤਰ-ਮੰਤਰ ‘ਤੇ ਬੈਠੇ ਸਾਡੇ ਸਾਰੇ ਪਹਿਲਵਾਨਾਂ ਵੱਲੋਂ ਸ਼ੁਭ ਰਾਤ।

ਉੱਥੇ ਹੀ ਇਸ ਸਬੰਧੀ ਇੱਕ ਵੀਡੀਓ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦੇ ਵੱਲੋਂ ਵੀ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਉਨ੍ਹਾਂ ਲਿਖਿਆ ਹੈ ਕਿ, ਤੂਫਾਨ ਦੇ ਵਿਚਕਾਰ ਪਹਿਲਵਾਨਾਂ ਦੇ ਪ੍ਰਦਰਸ਼ਨ ਦਾ 34ਵਾਂ ਦਿਨ…..ਵਾਹਿਗੁਰੂ ਮਿਹਰ ਕਰੇ।

Leave a Reply

Your email address will not be published. Required fields are marked *