ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਦਰਅਸਲ, ਬੀਸੀਸੀਆਈ ਨੇ ਮਹਿਲਾ ਪ੍ਰੀਮੀਅਰ ਲੀਗ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਇਹ ਮਹਿਲਾ ਪ੍ਰੀਮੀਅਰ ਲੀਗ ਦਾ ਪਹਿਲਾ ਸੀਜ਼ਨ ਹੋਵੇਗਾ। ਇਸ ਦੀ ਸ਼ੁਰੂਆਤ 4 ਮਾਰਚ ਤੋਂ ਹੋਵੇਗੀ ਜਦਕਿ ਫਾਈਨਲ ਮੈਚ 26 ਮਾਰਚ ਨੂੰ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਮਹਿਲਾ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ ‘ਚ ਕੁੱਲ 5 ਟੀਮਾਂ ਖੇਡਣਗੀਆਂ। ਇਸ ਤੋਂ ਇਲਾਵਾ ਪਹਿਲੇ ਸੀਜ਼ਨ ਦੇ ਸਾਰੇ ਮੈਚ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ਅਤੇ ਡੀਵਾਈ ਪਟੇਲ ਸਟੇਡੀਅਮ ‘ਚ ਹੋਣਗੇ।
ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਮੁੰਬਈ ‘ਚ ਨਿਲਾਮੀ ਕਰਵਾਈ ਜਾਵੇਗੀ। ਮਹਿਲਾ ਪ੍ਰੀਮੀਅਰ ਲੀਗ ਦੀ ਨਿਲਾਮੀ 13 ਫਰਵਰੀ ਨੂੰ ਹੋਣੀ ਹੈ। ਇਸ ਦੇ ਲਈ ਕਰੀਬ 1500 ਖਿਡਾਰੀਆਂ ਨੇ ਆਪਣੇ ਨਾਂ ਦਿੱਤੇ ਹਨ ਪਰ ਨਿਲਾਮੀ ‘ਚ ਵੱਧ ਤੋਂ ਵੱਧ 90 ਖਿਡਾਰੀ ਹੀ ਖਰੀਦੇ ਜਾ ਸਕਦੇ ਹਨ। ਜਦਕਿ ਮਹਿਲਾ ਪ੍ਰੀਮੀਅਰ ਲੀਗ ਦੀਆਂ ਟੀਮਾਂ ਵਿੱਚ ਘੱਟੋ-ਘੱਟ 15 ਖਿਡਾਰੀ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਵੱਧ ਤੋਂ ਵੱਧ 18 ਖਿਡਾਰੀ ਹੋ ਸਕਦੇ ਹਨ।