[gtranslate]

Botswana ‘ਚ ਮਿਲਿਆ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹੀਰਾ, 1000 ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ ਕੀਮਤ !

Botswana ‘ਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹੀਰਾ ਮਿਲਿਆ ਹੈ। ਬੀਬੀਸੀ ਦੀ ਰਿਪੋਰਟ ਮੁਤਾਬਿਕ ਕੈਨੇਡੀਅਨ ਫਰਮ ਲੂਕਾਰਾ ਡਾਇਮੰਡ ਦੀ ਕਾਹਿਰਾ ਦੀ ਇੱਕ ਖਾਨ ਵਿੱਚੋਂ 2492 ਕੈਰੇਟ ਦਾ ਹੀਰਾ ਮਿਲਿਆ ਹੈ। 1905 ਵਿੱਚ ਦੱਖਣੀ ਅਫ਼ਰੀਕਾ ਵਿੱਚ ਮਿਲੇ 3106 ਕੈਰੇਟ ਦੇ ਕੁਲੀਨਨ ਹੀਰੇ ਤੋਂ ਬਾਅਦ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਹੀਰਾ ਹੈ। ਕਾਹਿਰਾ ਖਾਨ ਬੋਤਸਵਾਨਾ ਦੀ ਰਾਜਧਾਨੀ ਗੈਬੋਰੋਨ ਤੋਂ ਲਗਭਗ 500 ਕਿਲੋਮੀਟਰ ਦੂਰ ਹੈ। ਇਸ ਤੋਂ ਪਹਿਲਾਂ 2019 ‘ਚ ਵੀ ਇਸੇ ਖਾਨ ‘ਚੋਂ 1758 ਕੈਰੇਟ ਦਾ ਸੇਵੇਲੋ ਹੀਰਾ ਮਿਲਿਆ ਸੀ। ਇਸ ਨੂੰ ਫ੍ਰੈਂਚ ਫੈਸ਼ਨ ਕੰਪਨੀ ਲੁਈਸ ਵਿਟਨ ਨੇ ਖਰੀਦਿਆ ਸੀ। ਹਾਲਾਂਕਿ ਉਨ੍ਹਾਂ ਨੇ ਇਸ ਦੀ ਕੀਮਤ ਨਹੀਂ ਦੱਸੀ ਸੀ।

ਇਸ ਤੋਂ ਪਹਿਲਾਂ 2017 ‘ਚ ਬੋਤਸਵਾਨਾ ਦੀ ਕਾਹਿਰਾ ਖਾਨ ‘ਚੋਂ 1111 ਕੈਰੇਟ ਦਾ ਲੇਸੇਡੀ ਲਾ ਰੋਨਾ ਹੀਰਾ ਮਿਲਿਆ ਸੀ, ਜਿਸ ਨੂੰ ਬ੍ਰਿਟਿਸ਼ ਜੌਹਰੀ ਨੇ 444 ਕਰੋੜ ਰੁਪਏ ‘ਚ ਖਰੀਦਿਆ ਸੀ। ਜੇਕਰ ਇਸ ਨਜ਼ਰੀਏ ਤੋਂ ਵੀ ਦੇਖਿਆ ਜਾਵੇ ਤਾਂ ਇਹ ਹੀਰਾ ਉਸ ਹੀਰੇ ਦੇ ਆਕਾਰ ਤੋਂ ਦੁੱਗਣਾ ਹੈ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਹੀਰੇ ਦੀ ਕੀਮਤ 1000 ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ। ਹਾਲਾਂਕਿ, ਇਹ ਸਿਰਫ ਅੰਦਾਜ਼ੇ ਹਨ ਅਤੇ ਹੀਰੇ ਦੀ ਅਸਲ ਕੀਮਤ ਬਹੁਤ ਜ਼ਿਆਦਾ ਹੋ ਸਕਦੀ ਹੈ।

ਬੋਤਸਵਾਨਾ ਦੁਨੀਆ ਦੇ ਸਭ ਤੋਂ ਵੱਡੇ ਹੀਰਾ ਉਤਪਾਦਕਾਂ ਵਿੱਚੋਂ ਇੱਕ ਹੈ। ਦੁਨੀਆ ਦੇ 20% ਹੀਰੇ ਇੱਥੇ ਪੈਦਾ ਹੁੰਦੇ ਹਨ। ਲੂਕਾਰਾ ਡਾਇਮੰਡ ਫਰਮ ਦੇ ਮੁਖੀ ਵਿਲੀਅਮ ਲੈਂਬ ਨੇ ਕਿਹਾ, “ਅਸੀਂ ਇਸ ਖੋਜ ਤੋਂ ਬਹੁਤ ਖੁਸ਼ ਹਾਂ। ਇਸ ਹੀਰੇ ਦੀ ਖੋਜ ਸਾਡੀ ਮੈਗਾ ਡਾਇਮੰਡ ਰਿਕਵਰੀ ਐਕਸ-ਰੇ ਤਕਨੀਕ ਦੀ ਮਦਦ ਨਾਲ ਕੀਤੀ ਗਈ ਹੈ। ਅਸੀਂ ਇਸ 2492 ਕੈਰੇਟ ਦੇ ਹੀਰੇ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।” ਬੋਤਸਵਾਨਾ ਨੇ ਪਿਛਲੇ ਮਹੀਨੇ ਮਾਈਨਿੰਗ ਬਾਰੇ ਇੱਕ ਨਵੇਂ ਕਾਨੂੰਨ ਦਾ ਪ੍ਰਸਤਾਵ ਕੀਤਾ ਸੀ। ਇਸ ਤਹਿਤ ਲਾਇਸੈਂਸ ਮਿਲਣ ਤੋਂ ਬਾਅਦ ਮਾਈਨਿੰਗ ਕੰਪਨੀਆਂ ਨੂੰ 24 ਫੀਸਦੀ ਹਿੱਸੇਦਾਰੀ ਸਥਾਨਕ ਨਿਵੇਸ਼ਕਾਂ ਨੂੰ ਦੇਣੀ ਹੋਵੇਗੀ।

Likes:
0 0
Views:
207
Article Categories:
International News

Leave a Reply

Your email address will not be published. Required fields are marked *