5 ਮਿਲੀਅਨ ਦੀ ਅਬਾਦੀ ਵਾਲੇ ਨਿਊਜ਼ੀਲੈਂਡ ਦੇਸ਼ ਦੇ ਵਾਸੀਆਂ ਲਈ ਇੱਕ ਵੱਡੀ ਅਤੇ ਮਾਣ ਵਾਲੀ ਗੱਲ ਹੈ ਕਿ ਉਹ ਹੁਣ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੇ ਮਾਲਕ ਬਣ ਗਏ ਹਨ। ਨਿਊਜ਼ੀਲੈਂਡ ਦੇ 50 ਲੱਖ ਵਾਸੀਆਂ ਲਈ ਮਾਣ ਵਾਲੀ ਗੱਲ ਹੈ ਕਿ ‘ਸਿਲਵਰ ਫਰਨ’ ਦੇ ਪੱਤਿਆਂ ਵਾਲਾ ਪਾਸਪੋਰਟ ਹੁਣ ਦੁਨੀਆ ਭਰ ਦੇ ਪਾਸਪੋਰਟਾਂ ਚੋਂ ਸਭ ਤੋਂ ਸ਼ਕਤੀਸ਼ਾਲੀ ਬਣ ਗਿਆ ਹੈ। ਜਿਸ ਕਰਕੇ ਨਿਊਜ਼ੀਲੈਂਡ ਦੇ ਵਾਸੀਆਂ ਨੂੰ 92 ਦੇਸ਼ਾਂ ਦੀ ਯਾਤਰਾ ਲਈ ਵੀਜ਼ੇ ਦੀ ਲੋੜ ਨਹੀਂ ਜਦਕਿ 44 ਦੇਸ਼ਾਂ ਦਾ ਵੀਜ਼ਾ ਉੱਥੇ ਪਹੁੰਚਣ ‘ਤੇ ਹੀ ਮਿਲ ਜਾਵੇਗਾ। ਪਿਛਲੇ ਸਾਲ ਦੀ ਸੂਚੀ ‘ਚ ਨਿਊਜ਼ੀਲੈਂਡ ਦਾ ਨੰਬਰ ਤੀਜਾ ਸੀ। ਕਿਹਾ ਜਾਂ ਰਿਹਾ ਹੈ ਕਿ ਨਿਊਜ਼ੀਲੈਂਡ ਸਰਕਾਰ ਵੱਲੋਂ ਕੋਰੋਨਾ ਨੂੰ ਕੰਟਰੋਲ ਕਰਨ ਲਈ ਜੋ ਸਖਤ ਪਬੰਦੀਆਂ ਲਾਗੂ ਕੀਤੀਆਂ ਗਈਆਂ ਸਨ ਉਨ੍ਹਾਂ ਦੇ ਕਾਰਨ ਹੀ ਨਿਊਜ਼ੀਲੈਂਡ ਦੇ ਪਾਸਪੋਰਟ ਨੂੰ ਪਹਿਲਾ ਸਥਾਨ ਮਿਲਿਆ ਹੈ,ਜੋ ਸਾਲ 2020 `ਚ ਤੀਜੇ ਨੰਬਰ `ਤੇ ਸੀ।
ਪਾਸਪੋਰਟ ਇੰਡੈਕਸ ਦਾ ਵਿਸ਼ਲੇਸ਼ਣ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਇੰਡੈਕਸ ਵਾਸਤੇ ਸਬੰਧਿਤ ਦੇਸ਼ਾਂ ਵਿੱਚ ਕੋਰੋਨਾ ਨੂੰ ਕੰਟਰੋਲ ਕਰਨ ਲਈ ਲਾਗੂ ਕੀਤੇ ਗਏ ਨਿਯਮਾਂ ਨੂੰ ਅਧਾਰ ਬਣਾਇਆ ਗਿਆ ਹੈ। ਯਾਨੀ ਕਿ ਜਿਸ ਦੇਸ਼ ਨੇ ਢੁਕਵੇਂ ਪ੍ਰਬੰਧ ਕੀਤੇ ਉਹ ਸੂਚੀ ਵਿੱਚ ਉੱਪਰ ਆਏ ਹਨ, ਜਦਕਿ ਸਹੀ ਪ੍ਰਬੰਧ ਕਰਨ ਵਿੱਚ ਅਸਫਲ ਰਹਿਣ ਵਾਲੇ ਦੇਸ਼ਾ ਨੂੰ ਹੇਠਾਂ ਖਿਸਕਣਾ ਪਿਆ ਹੈ। ਜਿਸ ਕਰਕੇ ਬਹਿਰੀਨ, ਕੁਵੈਤ, ਉਮਾਨ, ਕਤਰ ਅਤੇ ਸਾਊਦੀ ਅਰਬ ਦਾ ਨੰਬਰ 4 ਤੋਂ ਘੱਟ ਕੇ 7 ਨੰਬਰ `ਤੇ ਚਲਾ ਗਿਆ ਹੈ। ਇਸ ਨਵੀਂ ਸੂਚੀ ਵਿੱਚ ਚੀਨ ਦਾ 54ਵਾਂ, ਭਾਰਤ ਦਾ 63ਵਾਂ ਅਤੇ ਪਾਕਿਸਤਾਨ ਦਾ 79ਵਾਂ ਨੰਬਰ ਹੈ। ਜਦਕਿ ਆਸਟ੍ਰੇਲੀਆ, ਸਪੇਨ ਅਤੇ ਜਰਮਨੀ ਨੂੰ ਦੂਜਾ ਨੰਬਰ ਮਿਲਿਆ ਹੈ।