TIME ਮੈਗਜ਼ੀਨ ਨੇ 2024 ‘ਚ ਵਿਸ਼ਵ ਦੇ ਸਭ ਤੋਂ ਵਧੀਆ ਘੁੰਮਣ ਵਾਲੀਆਂ ਤੇ ਰਹਿਣਯੋਗ ਥਾਵਾਂ ਦੀ ਸੂਚੀ ‘ਚ ਨਿਊਜ਼ੀਲੈਂਡ ਦੇ ਦੋ ਇਲਾਕਿਆਂ ਨੂੰ ਸ਼ਾਮਿਲ ਕੀਤਾ ਹੈ। 2024 ਦੀ ਸੂਚੀ ਨੂੰ ਕੰਪਾਇਲ ਕਰਨ ਲਈ, TIME ਨੇ ਆਪਣੇ ਅੰਤਰਰਾਸ਼ਟਰੀ ਸੰਵਾਦਦਾਤਾਵਾਂ ਅਤੇ ਯੋਗਦਾਨੀਆਂ ਦੇ ਨੈੱਟਵਰਕ ਤੋਂ – ਹੋਟਲ, ਕਰੂਜ਼, ਰੈਸਟੋਰੈਂਟ, ਆਕਰਸ਼ਣ, ਅਜਾਇਬ ਘਰ, ਪਾਰਕ ਅਤੇ ਹੋਰ ਸਮੇਤ – ਸਥਾਨਾਂ ਦੀਆਂ ਨਾਮਜ਼ਦਗੀਆਂ ਮੰਗੀਆਂ ਸਨ। ਇਸ ਸੂਚੀ ‘ਚ ਨਿਊਜ਼ੀਲੈਂਡ ਦੀ ਡਾਈਵ ਟੁਟੁਕਾਕਾ ਅਤੇ ਮਾਉਂਟ ਕੁੱਕ ਰੀਟਰੀਟਸ ਨੂੰ ਸ਼ਾਮਿਲ ਕੀਤਾ ਗਿਆ ਹੈ। ਰੀਟਰੀਟਸ ਲੇਕ ਪੁਕੋਕੀ ਦੀ ਜੇਕਰ ਗੱਲ ਕਰੀਏ ਤਾਂ ਇਹ ਫਾਈਵ ਸਟਾਰ ਸੁਵਿਧਾ ਵਾਲੀ ਨਿਊਜ਼ੀਲੈਂਡ ਦੀ ਇੱਕਲੌਤੀ ਅਕੋਮੋਡੇਸ਼ਨ ਹੈ।
![world's greatest places 2024 list](https://www.sadeaalaradio.co.nz/wp-content/uploads/2024/07/WhatsApp-Image-2024-07-26-at-3.41.07-PM-950x534.jpeg)