ਇਟਲੀ ਦੇ ਨੌਜਵਾਨ ਟੈਨਿਸ ਸਟਾਰ ਅਤੇ ਵਿਸ਼ਵ ਨੰਬਰ-1 ਖਿਡਾਰੀ ਜੈਨਿਕ ਸਿੰਨਰ ਨੇ ਹਾਲ ਹੀ ਵਿੱਚ ਆਸਟ੍ਰੇਲੀਅਨ ਓਪਨ ਦਾ ਖਿਤਾਬ ਜਿੱਤਿਆ ਸੀ। ਪਰ ਕੁਝ ਹਫ਼ਤਿਆਂ ਬਾਅਦ ਹੀ ਉਹ ਡੋਪਿੰਗ ਦੇ ਮਾਮਲੇ ਵਿੱਚ ਫਸ ਗਿਆ। ਜੈਨਿਕ ‘ਤੇ ਡੋਪਿੰਗ ਉਲੰਘਣਾ ਦਾ ਦੋਸ਼ ਹੈ। ਰਿਪੋਰਟ ਦੇ ਅਨੁਸਾਰ, ਉਹ ਦੋ ਵਾਰ ਡੋਪਿੰਗ ਟੈਸਟ ਵਿੱਚ ਫੇਲ ਹੋ ਗਿਆ ਸੀ ਅਤੇ ਵਾਡਾ ਦੁਆਰਾ ਪਾਬੰਦੀਸ਼ੁਦਾ ਪਦਾਰਥ ‘ਕਲੋਸਟੇਬੋਲ’ ਲਈ ਪੌਜੇਟਿਵ ਪਾਇਆ ਗਿਆ ਸੀ। ਹੁਣ ਉਸ ਨੇ ਆਪਣੀ ਗਲਤੀ ਮੰਨ ਲਈ ਹੈ, ਜਿਸ ਤੋਂ ਬਾਅਦ ਵਾਡਾ ਨੇ ਉਸ ‘ਤੇ 3 ਮਹੀਨਿਆਂ ਲਈ ਪਾਬੰਦੀ ਲਗਾ ਦਿੱਤੀ ਹੈ। ਜੈਨਿਕ ਨੇ ਇਹ ਸਜ਼ਾ ਕਬੂਲ ਕਰ ਲਈ ਹੈ।
ਜੈਨਿਕ ਸਿੰਨਰ ਪਿਛਲੇ ਸਾਲ ਮਾਰਚ ਵਿੱਚ ਦੋ ਵਾਰ ਵਾਡਾ ਦੇ ਡੋਪ ਟੈਸਟ ਵਿੱਚ ਫੇਲ ਹੋ ਗਿਆ ਸੀ। ਇਸ ਤੋਂ ਬਾਅਦ ਉਸ ‘ਤੇ 3.2 ਲੱਖ ਡਾਲਰ ਯਾਨੀ ਕਰੀਬ 2.8 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਉਸ ਨੂੰ ਕੁਝ ਸਮੇਂ ਲਈ ਮੁਅੱਤਲ ਵੀ ਕੀਤਾ ਗਿਆ ਸੀ। ਪਰ ਇਸ ਤੋਂ ਬਾਅਦ ਉਹ ਇਸ ਮਾਮਲੇ ਨੂੰ ਲੈ ਕੇ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ (ਸੀ.ਏ.ਐੱਸ.) ਪਹੁੰਚ ਗਿਆ ਅਤੇ ਕੇਸ ਜਿੱਤ ਗਿਆ ਅਤੇ ਬਰੀ ਹੋ ਗਿਆ। ਫਿਰ ਵਾਡਾ ਨੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ, ਜਿਸ ਦੀ ਸੁਣਵਾਈ 11 ਫਰਵਰੀ ਨੂੰ ਹੋਣੀ ਸੀ।
ਪਰ ਸੁਣਵਾਈ ਤੋਂ ਪਹਿਲਾਂ ਉਸ ਨੇ ਵਾਡਾ ਨਾਲ ਸੁਲ੍ਹਾ ਕਰਕੇ ਆਪਣੀ ਗਲਤੀ ਮੰਨ ਲਈ ਅਤੇ 3 ਮਹੀਨੇ ਦੀ ਸਜ਼ਾ ਕਬੂਲ ਕਰ ਲਈ। ਇਥੇ ਜੈਨਿਕ ਨੇ ਬੜੀ ਚਲਾਕੀ ਦਿਖਾਈ। ਦਰਅਸਲ, ਉਸਨੇ ਵਾਡਾ ਨਾਲ ਅਜਿਹੇ ਸਮੇਂ ਵਿੱਚ ਗੱਲ ਕੀਤੀ ਜਦੋਂ ਉਸਨੇ ਆਸਟ੍ਰੇਲੀਅਨ ਓਪਨ ਜਿੱਤਿਆ ਸੀ। ਫਰੈਂਚ ਓਪਨ ਅਗਲੇ ਕੁਝ ਸਮੇਂ ‘ਚ ਖੇਡਿਆ ਜਾਣਾ ਹੈ।