ਮੰਗਲਵਾਰ ਨੂੰ ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ਾਂ ਦਾ ਖੁਲਾਸਾ ਹੋਇਆ ਹੈ, ਜਿਸ ਵਿੱਚ ਫਿਨਲੈਂਡ ਨੇ ਲਗਾਤਾਰ ਛੇਵੇਂ ਸਾਲ ਚੋਟੀ ਦਾ ਸਥਾਨ ਹਾਸਿਲ ਕੀਤਾ ਹੈ। 2023 ਦੀ ਵਰਲਡ ਹੈਪੀਨੈਸ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਕੋਵਿਡ -19 ਦੇ ਬਾਵਜੂਦ ਪਿਛਲੇ ਤਿੰਨ ਸਾਲਾਂ ਵਿੱਚ ਵਿਸ਼ਵ ਪੱਧਰ ‘ਤੇ ਖੁਸ਼ੀ ਵਿੱਚ ਕਮੀ ਨਹੀਂ ਆਈ ਹੈ। ਗਲੋਬਲ ਸਰਵੇਖਣ ਹਰ ਸਾਲ ਹੁੰਦਾ ਹੈ ਅਤੇ ਦੁਨੀਆ ਭਰ ਦੇ ਲੋਕਾਂ ਦੇ ਜੀਵਨ ਦੇ ਕਈ ਕਾਰਕਾਂ ਨੂੰ ਧਿਆਨ ਵਿੱਚ ਰੱਖਦਾ ਹੈ, ਜਿਸ ਵਿੱਚ ਸਮਾਜਿਕ ਸਹਾਇਤਾ, ਆਮਦਨ, ਸਿਹਤ, ਆਜ਼ਾਦੀ, ਉਦਾਰਤਾ, ਅਤੇ ਭ੍ਰਿਸ਼ਟਾਚਾਰ ਦੀ ਅਣਹੋਂਦ ਸ਼ਾਮਿਲ ਹੈ।
ਫਿਨਲੈਂਡ ਨੇ ਇਸ ਦੌਰਾਨ ਸਿਖਰਲਾ ਸਥਾਨ ਹਾਸਿਲ ਕੀਤਾ, ਡੈਨਮਾਰਕ ਅਤੇ ਆਈਸਲੈਂਡ ਨੇ ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ ਹੈ। ਜਦਕਿ ਨਿਊਜ਼ੀਲੈਂਡ 10ਵੇਂ, ਆਸਟ੍ਰੇਲੀਆ (12ਵੇਂ), ਅਮਰੀਕਾ (15ਵੇਂ) ਅਤੇ ਯੂਕੇ (19ਵੇਂ) ਤੋਂ ਉੱਪਰ ਸੀ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਖੁਸ਼ੀ ਦਿਵਸ ਦੇ ਮੌਕੇ ‘ਤੇ ਜਾਰੀ ਕੀਤੀ ਗਈ ਸਾਲਾਨਾ ਹੈਪੀਨੈਸ ਰਿਪੋਰਟ ‘ਚ ਭਾਰਤ ਨੂੰ 125ਵੇਂ ਸਥਾਨ ‘ਤੇ ਰੱਖਿਆ ਗਿਆ ਹੈ।