ਨਿਊਜ਼ੀਲੈਂਡ ‘ਚ ਹੁੰਦੀਆਂ ਲੁੱਟਾਂ ਖੋਹਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਮਾਉਂਟ ਰੋਸਕਿਲ ਦੇ ਹਿਲਜ਼ਬੋਰੋ ਰੋਡ ਸਥਿਤ ਇੱਕ ਸਟੋਰ ਤੋਂ ਸਾਹਮਣੇ ਆਇਆ ਹੈ। ਜਿੱਥੇ ਬੀਤੀ ਰਾਤ ਹੋਈ ਹਿੰਸਕ ਲੁੱਟ ਦੀ ਵਾਰਦਾਤ ਦੌਰਾਨ ਸਟੋਰ ਕਰਮਚਾਰੀ ਨੂੰ ਜ਼ਖਮੀ ਕਰ ਦਿੱਤਾ ਗਿਆ। ਰਿਪੋਰਟਾਂ ਅਨੁਸਾਰ ਲੁਟੇਰੇ ਮਾਸਕ ਪਾਕੇ ਸਟੋਰ ਵਿੱਚ ਦਾਖਿਲ ਹੋਏ ਤੇ ਜਾਂਦੇ ਹੋਏ ਆਪਣੇ ਨਾਲ ਨਕਦੀ, ਹੋਰ ਸਮਾਨ ਤੇ ਤੰਬਾਕੂ ਪਦਾਰਥ ਲੈ ਗਏ। ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
![](https://www.sadeaalaradio.co.nz/wp-content/uploads/2024/12/IMG-20241231-WA0003-950x534.jpg)