ਲਿਟਲਟਨ ਬੰਦਰਗਾਹ ‘ਤੇ ਸੋਮਵਾਰ ਸਵੇਰੇ ਇੱਕ ਜਹਾਜ਼ ‘ਤੇ ਕੋਲੇ ਦੀ ਲੋਡਿੰਗ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਲਿਟਲਟਨ ਪੋਰਟ ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਕੈਸ਼ਿਨ ਕਵੇ ‘ਤੇ ਬੇੜੇ ETG Aquarius ਜਹਾਜ਼ ‘ਤੇ ਸਵਾਰ ਇੱਕ ਕਰਮਚਾਰੀ ਦੀ ਮੌਤ ਹੋ ਗਈ ਹੈ। ਮੌਜੂਦਾ ਮੁੱਖ ਕਾਰਜਕਾਰੀ ਕ੍ਰਿਸਟੀ ਗਾਰਡਨਰ ਨੇ ਮਜ਼ਦੂਰ ਦੇ ਪਰਿਵਾਰ ਅਤੇ ਬੰਦਰਗਾਹ ‘ਤੇ ਕੰਮ ਕਰਨ ਵਾਲਿਆਂ ਲਈ “ਡੂੰਘੇ ਦੁੱਖ” ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸਾਡਾ ਧਿਆਨ ਇਸ ਦੁਖਦਾਈ ਸਮੇਂ ਵਿੱਚ ਸਾਡੇ ਸਟਾਫ ਅਤੇ ਸਾਡੀ ਐਲਪੀਸੀ ਟੀਮ ਦੇ ਮੈਂਬਰ ਦੇ ਪਰਿਵਾਰ ਦਾ ਸਮਰਥਨ ਕਰਨ ‘ਤੇ ਹੈ।
ਉਨ੍ਹਾਂ ਕਿਹਾ ਕਿ, “ਫਿਲਹਾਲ ਅਸੀਂ ਘਟਨਾ ਬਾਰੇ ਹੋਰ ਵੇਰਵਿਆਂ ਦੀ ਪੁਸ਼ਟੀ ਨਹੀਂ ਕਰ ਸਕਦੇ ਹਾਂ। ਹੋਰ ਵੇਰਵੇ ਬਾਅਦ ਵਿੱਚ ਜਾਰੀ ਕੀਤੇ ਜਾਣਗੇ।” ਇੱਕ ਹਫ਼ਤੇ ਵਿੱਚ ਦੇਸ਼ ਦੀ ਕਿਸੇ ਬੰਦਰਗਾਹ ‘ਤੇ ਇਹ ਦੂਜੀ ਮੌਤ ਹੈ। ਇਸ ਤੋਂ ਪਹਿਲਾ ਆਕਲੈਂਡ ਦੀ ਬੰਦਰਗਾਹ ‘ਤੇ ਇੱਕ ਕੰਟੇਨਰ ਜਹਾਜ਼ ‘ਤੇ ਕੰਮ ਕਰਦੇ ਹੋਏ ਪਿਛਲੇ ਮੰਗਲਵਾਰ 26 ਸਾਲਾ ਅਟੀਰੋਆ ਟੂਏਤੀ ਦੀ ਮੌਤ ਹੋ ਗਈ ਸੀ।