ਨਿਊਜ਼ੀਲੈਂਡ ਵਿੱਚ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਦੌਰਾਨ ਸਿਸਟੇਮਾ ਫੈਕਟਰੀ (Sistema factory ) ਦੇ ਇੱਕ ਕਰਮਚਾਰੀ ਦੀ ਵੀ ਕੋਵਿਡ -19 ਕੇਸ ਵਜੋਂ ਪੁਸ਼ਟੀ ਕੀਤੀ ਗਈ ਹੈ, ਜਿਸ ਕਾਰਨ ਸੁਵਿਧਾ ਬੁੱਧਵਾਰ ਤੱਕ ਬੰਦ ਰੱਖਣ ਦਾ ਸੰਕੇਤ ਦਿੱਤਾ ਗਿਆ ਹੈ।
ਇਹ ਕੇਸ 17 ਅਗਸਤ ਨੂੰ Māngere ਸਾਈਟ ‘ਤੇ ਕੰਮ ਕਰਦੇ ਵਿਅਕਤੀ ਦਾ ਹੈ, ਜਿੱਥੇ ਲੱਗਭਗ 700 ਲੋਕ ਪਲਾਸਟਿਕ ਦੇ ਭੰਡਾਰਨ ਵਾਲੇ ਕੰਟੇਨਰ ਬਣਾਉਂਦੇ ਹਨ। ਆਕਲੈਂਡ ਰੀਜਨਲ ਪਬਲਿਕ ਹੈਲਥ ਸਰਵਿਸ ਦੇ ਪੱਤਰ ਉਨ੍ਹਾਂ ਕਰਮਚਾਰੀਆਂ ਨੂੰ ਭੇਜੇ ਗਏ ਹਨ ਜੋ ਵਿਅਕਤੀ ਦੇ ਆਮ ਜਾਂ ਨਜ਼ਦੀਕੀ ਸੰਪਰਕ ਸਮਝੇ ਜਾਂ ਰਹੇ ਹਨ।
ਫੈਕਟਰੀ ਐਤਵਾਰ ਰਾਤ 10.00 ਵਜੇ ਤੋਂ ਬੁੱਧਵਾਰ ਸਵੇਰੇ 6.00 ਵਜੇ ਤੱਕ ਬੰਦ ਰਹੇਗੀ ਤਾਂ ਜੋ ਚੰਗੀ ਤਰਾਂ sanitize ਕੀਤੀ ਜਾ ਸਕੇ। ਫੈਕਟਰੀ ਵਿੱਚ ਕੇਸ ਦੀ ਖ਼ਬਰ ਉਦੋਂ ਆਈ ਹੈ ਜਦੋਂ ਸਰਕਾਰ ਨੇ ਐਤਵਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਪਾਬੰਦੀਆਂ ਸਖਤ ਹੋ ਸਕਦੀਆਂ ਹਨ।