ਮਹਿਲਾ ਟੀ-20 ਵਿਸ਼ਵ ਕੱਪ ਦੀਆਂ ਦੋਵੇਂ ਫਾਈਨਲਿਸਟਾਂ ਦਾ ਫੈਸਲਾ ਹੋ ਗਿਆ ਹੈ। ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਨੂੰ 8 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਫਾਈਨਲ ‘ਚ ਨਿਊਜ਼ੀਲੈਂਡ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਨਿਊਜ਼ੀਲੈਂਡ 18 ਅਕਤੂਬਰ ਨੂੰ ਸ਼ਾਰਜਾਹ ਵਿੱਚ ਸਪਿਨਰਾਂ ਏਡਨ ਕਾਰਸਨ ਅਤੇ ਅਮੇਲੀਆ ਕੇਰ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 14 ਸਾਲ ਬਾਅਦ ਫਾਈਨਲ ਵਿੱਚ ਪਹੁੰਚੀ ਹੈ। 2009 ਅਤੇ 2010 ਵਿੱਚ ਉਪ ਜੇਤੂ ਰਹੀ ਨਿਊਜ਼ੀਲੈਂਡ ਦਾ ਫਾਈਨਲ ਵਿੱਚ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋਵੇਗਾ। ਫਾਈਨਲ ਕੱਲ੍ਹ ਐਤਵਾਰ ਨੂੰ ਦੁਬਈ ‘ਚ ਹੋਵੇਗਾ।
