[gtranslate]

ਨਿਊਜ਼ੀਲੈਂਡ ‘ਚ ਕੋਵਿਡ ਟੀਕੇ ਕਾਰਨ ਹੋਈ ਪਹਿਲੀ ਮੌਤ, Pfizer ਵੈਕਸੀਨ ਲਗਵਾਉਣ ਵਾਲੀ ਮਹਿਲਾ ਦੀ ਗਈ ਜਾਨ, ਸਿਹਤ ਵਿਭਾਗ ਨੇ ਕੀਤੀ ਪੁਸ਼ਟੀ

women dead after pfizer covid vaccine

ਨਿਊਜ਼ੀਲੈਂਡ ਵਿੱਚ ਕੋਰੋਨਾ ਵੈਕਸੀਨ ਕਾਰਨ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸਿਹਤ ਮੰਤਰਾਲੇ ਦੇ ਵੱਲੋ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਸੁਤੰਤਰ ਕੋਵਿਡ -19 ਟੀਕੇ ਸੁਰੱਖਿਆ ਨਿਗਰਾਨੀ ਬੋਰਡ ਦੀ ਸਮੀਖਿਆ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਫਾਈਜ਼ਰ ਦੀ ਕੋਰੋਨਾ ਵੈਕਸੀਨ ਨਾਲ ਇੱਕ ਮਹਿਲਾ ਦੀ ਮੌਤ ਹੋ ਗਈ ਹੈ। ਹਾਲਾਂਕਿ ਮੰਤਰਾਲੇ ਨੇ ਮਹਿਲਾ ਦੀ ਉਮਰ ਦਾ ਖੁਲਾਸਾ ਨਹੀਂ ਕੀਤਾ ਹੈ।

ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਸਰਕਾਰ ਨੇ ਇੱਕ ਸੁਤੰਤਰ ਕੋਵਿਡ-19 ਵੈਕਸੀਨ ਸੁਰੱਖਿਆ ਨਿਗਰਾਨੀ ਬੋਰਡ ਨੂੰ ਮੌਤ ਦਾ ਸਹੀ ਕਾਰਨ ਦੱਸਣ ਲਈ ਕਿਹਾ ਸੀ । ਇਸ ਤੋਂ ਬਾਅਦ ਬੋਰਡ ਨੇ ਹਰ ਪੱਧਰ ਤੋਂ ਜਾਂਚ ਕੀਤੀ ਅਤੇ ਮੰਨਿਆ ਕਿ ਮਹਿਲਾ ਦੀ ਮੌਤ ਵੈਕਸੀਨ ਦੇ ਮਾੜੇ ਪ੍ਰਭਾਵ ਕਾਰਨ ਹੋਈ ਹੈ। ਬੋਰਡ ਨੇ ਆਪਣੀ ਰਿਪੋਰਟ ਵਿੱਚ ਮੰਨਿਆ ਕਿ ਮਹਿਲਾ ਦੀ ਮੌਤ ਮਾਇਓਕਾਰਡੀਟਿਸ ਕਾਰਨ ਹੋਈ ਸੀ ਅਤੇ ਇਸ ਦਾ ਕਾਰਨ ਫਾਈਜ਼ਰ ਦੀ ਕੋਰੋਨਾ ਵੈਕਸੀਨ ਦੇ ਮਾੜੇ ਪ੍ਰਭਾਵ ਵੀ ਹਨ।

ਮਾਇਓਕਾਰਡੀਟਿਸ ਇੱਕ ਤਰ੍ਹਾਂ ਨਾਲ ਦਿਲ ਦੀ ਮਾਸਪੇਸ਼ੀਆਂ ਦੀ ਸੋਜਸ਼ ਹੈ ਜਿਸ ਵਿੱਚ ਖੂਨ ਨੂੰ ਪੰਪ ਕਰਨ ਲਈ ਸਰੀਰ ਦੇ ਬਹੁਤ ਸਾਰੇ ਹਿੱਸੇ ਪ੍ਰਭਾਵਿਤ ਹੋ ਸਕਦੇ ਹਨ ਅਤੇ ਦਿਲ ਦੀ ਧੜਕਣ ਵੀ ਵੱਧ-ਘੱਟ ਸਕਦੀ ਹੈ। ਹਾਲਾਂਕਿ, ਬੋਰਡ ਨੇ ਇਹ ਵੀ ਨੋਟ ਕੀਤਾ ਕਿ ਮਹਿਲਾ ਨੂੰ ਹੋਰ ਡਾਕਟਰੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਜੋ ਟੀਕਾਕਰਣ ਤੋਂ ਬਾਅਦ ਵੱਧ ਗਈਆਂ ਹੋ ਸਕਦੀਆਂ ਹਨ। ਦੱਸ ਦੇਈਏ ਕਿ ਨਿਊਜ਼ੀਲੈਂਡ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। 6 ਮਹੀਨਿਆਂ ਤੱਕ ਦੇਸ਼ ਵਿੱਚ ਕੋਰੋਨਾ ਦਾ ਇੱਕ ਵੀ ਮਾਮਲਾ ਨਹੀਂ ਸੀ, ਪਰ ਸੋਮਵਾਰ ਯਾਨੀ ਕਿ ਅੱਜ ਕੋਰੋਨਾ ਦੇ 53 ਮਾਮਲੇ ਸਾਹਮਣੇ ਆਏ। ਜਿਸ ਤੋਂ ਬਾਅਦ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 562 ਹੋ ਗਈ ਹੈ।

Leave a Reply

Your email address will not be published. Required fields are marked *