ਵੈਲਿੰਗਟਨ ਹਾਰਬਰ ਵਿੱਚ ਅੱਜ ਸਵੇਰੇ ਇੱਕ ਔਰਤ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਔਰਤ ਦੀ ਉਮਰ 60 ਤੋਂ 70 ਸਾਲ ਦੱਸੀ ਜਾ ਰਹੀ ਹੈ, ਲਾਸ਼ ਐਤਵਾਰ ਸਵੇਰੇ 8 ਵਜੇ ਦੇ ਕਰੀਬ ਮਾਹਿਨਾ ਖਾੜੀ ਦੇ ਕੋਲ ਪਾਣੀ ਵਿੱਚ ਪਈ ਸੀ। ਫਿਲਹਾਲ ਘਟਨਾ ਵਾਲੀ ਥਾਂ ਉੱਤੇ ਪੁਲਿਸ ਵੱਡੀ ਗਿਣਤੀ ‘ਚ ਮੌਜੂਦ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉੱਥੇ ਹੀ ਪੁਲਿਸ ਨੇ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਜਾਣਕਾਰੀ ਹੈ ਜੋ ਪੁਲਿਸ ਨੂੰ ਸਹਾਇਤਾ ਕਰ ਸਕਦਾ ਹੈ ਤਾਂ 111 ‘ਤੇ ਕਾਲ ਕਰੇ।
![woman's body found](https://www.sadeaalaradio.co.nz/wp-content/uploads/2024/04/WhatsApp-Image-2024-04-21-at-8.14.07-AM-950x535.jpeg)