ਇੱਕ ਮਹਿਲਾ ਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਝੂਠ ਬੋਲਣਾ ਇੰਨ੍ਹਾਂ ਮਹਿੰਗਾ ਪੈ ਗਿਆ ਕਿ ਅਦਾਲਤ ਨੇ ਉਸਨੂੰ 11 ਮਹੀਨੇ ਦੀ ਸਜ਼ਾ ਸੁਣਾ ਦਿੱਤੀ। ਇਹ ਮਾਮਲਾ ਆਕਲੈਂਡ ਜਿਲ੍ਹਾ ਅਦਾਲਤ ਤੋਂ ਸਾਹਮਣੇ ਆਇਆ ਹੈ, ਜਿੱਥੇ ਪ੍ਰਵਾਸੀ ਕਰਮਚਾਰੀਆਂ ਵੱਲੋਂ ਝੂਠਾ ਰਫਿਊਜੀ ਦਾ ਕੇਸ ਲਾਕੇ ਵਰਕ ਵੀਜਾ ਦਵਾਉਣ ਦੀ ਕੋਸ਼ਿਸ਼ ਕਰਨ ਵਾਲੀ ਮਹਿਲਾ ਨੂੰ ਆਕਲੈਂਡ ਅਦਾਲਤ ਨੇ 11 ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਮਹਿਲਾ ਦੇ ਉੱਪਰ ਝੂਠਾ ਰਫਿਊਜੀ ਕੇਸ ਬਣਾਕੇ ਉਨ੍ਹਾਂ ਨੂੰ ਵਰਕ ਵੀਜਾ ਦਵਾਉਣ ਲਈ $600 ਪ੍ਰਤੀ ਵਿਅਕਤੀ ਲੈਣ ਦੇ ਇਲਜ਼ਾਮ ਲੱਗੇ ਸਨ। ਬੇਅ ਆਫ ਪਲੈਂਟੀ ਵਿਖੇ ਖੇਤੀਬਾੜੀ ਨਾਲ ਸਬੰਧਿਤ ਪ੍ਰਵਾਸੀ ਕਰਮਚਾਰੀਆਂ ਦੇ ਸੋਸ਼ਣ ਦੀ ਜਾਂਚ ਮੌਕੇ ਇਮੀਗ੍ਰੇਸ਼ਨ ਨਿਊਜੀਲੈਂਡ ਦੀ ਟੀਮ ਨੂੰ ਇਸ ਧੋਖਾਧੜੀ ਦਾ ਪਤਾ ਲੱਗਿਆ ਸੀ।
