ਟੌਰੰਗੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਇੱਥੇ ਓਐਫਬੀ ਜੂਸ ਕੰਪਨੀ ਜਿਸ ਦੀ ਮਾਲਕਣ ਜੇਡ ਟਟਾਨਾ ਨੇ ਐਮਪੀਆਈ ਨੂੰ ਹੀ ਧਮਕੀ ਦਿੱਤੀ ਹੈ। ਦੱਸ ਜੇਡ ਨੇ ਦੇਈਏ ਫੂਡ ਐਕਟ ਦੇ ਤਹਿਤ ਬਿਜਨੈਸ ਦੀ ਰਜਿਸਟ੍ਰੇਸ਼ਨ ਵੀ ਨਹੀਂ ਕਰਵਾਈ ਤੇ ਉਹ ਜੂਸ ਨੂੰ ਬੋਤਲਾਂ ਵਿੱਚ ਭਰਨ ਤੋਂ ਪਹਿਲਾਂ ਉਨ੍ਹਾਂ ਨੂੰ ਕੀਟਾਣੂਮੁਕਤ ਵੀ ਨਹੀਂ ਕਰਦੀ। ਇਹ ਐਮਪੀਆਈ ਦੇ ਨਿਯਮਾਂ ਦੇ ਖਿਲਾਫ ਹੈ ਤੇ ਇਸੇ ਲਈ ਕੁਝ ਸਮਾਂ ਪਹਿਲਾਂ ਕੰਪਨੀ ਦੇ ਕਈ ਕੰਟੈਨਰ ਜੂਸ ਜਬਤ ਕਰ ਲਏ ਸਨ ਤੇ ਜੇਡ ਨੂੰ ਕੰਪਨੀ ਨੂੰ ਰਜਿਸਟਰ ਕਰਵਾਉਣ ਤੇ ਨਿਯਮਾਂ ਦੀ ਪਾਲਣਾ ਦੀ ਹਿਦਾਇਤ ਦਿੱਤੀ ਹੈ। ਪਰ ਜੇਡ ਦਾ ਕਹਿਣਾ ਹੈ ਕਿ ਉਹ ਐਮ ਪੀ ਆਈ ਨੂੰ ਜੁਆਬਦੇਹ ਨਹੀਂ ਹੈ, ਬਲਕਿ God is my boss, not MPI ਤੇ ਉਹ ਹੀ ਮੈਨੂੰ ਇਹ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ। ਜੇਡ ਦਾ ਕਹਿਣਾ ਹੈ ਕਿ ਇਨ੍ਹਾਂ ਹੀ ਨਹੀਂ ਉਹ ਹੁਣ ਐਮ ਪੀ ਆਈ ਨੂੰ ਉਸਦੇ $31,000 ਮੁੱਲ ਦੇ ਜਬਤ ਕੀਤੇ ਜੂਸ ਦਾ ਬਿੱਲ ਵੀ ਭੇਜੇਗੀ ਅਤੇ ਇਸ ਦਾ ਭੁਗਤਾਨ ਵੀ ਐਮ ਪੀ ਆਈ ਤੋਂ ਲੈ ਕੇ ਰਹੇਗੀ।