ਕੀ ਤਸਵੀਰ ‘ਚ ਦਿਖਾਈ ਦੇ ਰਹੀ ਇਸ ਕੁੜੀ ਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੈ। ਦਰਅਸਲ ਇਹ ਫੋਟੋ ਨਿਊਜ਼ੀਲੈਂਡ ਪੁਲਿਸ ਨੇ ਜਾਰੀ ਕੀਤੀ ਹੈ ਜੋ ਐਤਵਾਰ ਤੋਂ ਲਾਪਤਾ ਦੱਸੀ ਜਾ ਰਹੀ ਹੈ। ਕੁੜੀ ਨੂੰ ਆਖਰੀ ਵਾਰ ਹਾਕਸ ਬੇ ਵਿੱਚ ਵਕਾਟੂ ਵਿੱਚ ਇੱਕ ਯੂਟ ‘ਚ ਉਤਰਦਿਆਂ ਦੇਖਿਆ ਗਿਆ ਸੀ। ਪੁਲਿਸ ਜੈਸਿਕਾ ਕਿਮ ਦੇ ਬਾਰੇ ਜਾਣਕਾਰੀ ਲਈ ਅਪੀਲ ਕਰ ਰਹੀ ਹੈ।
ਪੁਲਿਸ ਨੇ ਕਿਹਾ ਕਿ 20 ਸਾਲ ਦੀ ਕਿਮ ਦੇ ਨਾਲ ਆਖਰੀ ਵਾਰ 14 ਅਪ੍ਰੈਲ ਨੂੰ ਸਵੇਰੇ 10.20 ਵਜੇ ਤੋਂ 10.50 ਵਜੇ ਦੇ ਵਿਚਕਾਰ ਦੋ ਆਦਮੀ ਵੀ ਦਿਖਾਈ ਦਿੱਤੇ ਸਨ। ਜੇਕਰ ਕਿਸੇ ਵੀ ਵਿਅਕਤੀ ਕੋਲ ਕੋਈ ਜਾਣਕਾਰੀ ਹੈ ਤਾ 105 ‘ਤੇ ਕਾਲ ਕਰਨ ਜਾਂ 105.police.govt.nz ‘ਤੇ ਔਨਲਾਈਨ ਰਿਪੋਰਟ ਕਰਨ।