ਨਿਊਜ਼ੀਲੈਂਡ ‘ਚ ਕਤਲ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਹੀ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਰਿਹਾ ਹੈ। ਉੱਥੇ ਹੀ ਬੀਤੇ ਦਿਨੀ ਆਕਲੈਂਡ ਦੇ ਮੈਸੀ ਵਿੱਚ ਜਿਸ 21 ਸਾਲਾ ਵਿਦਿਆਰਥਣ ਦਾ ਕਤਲ ਹੋਇਆ ਸੀ, ਉਸ ਮਾਮਲਾ ‘ਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਦਰਅਸਲ ਫਰਜ਼ਾਨਾ ਯਕੂਬੀ ਨਾਮ ਦੀ ਕੁੜੀ ਦੇ ਕਤਲ ਦੇ ਦੋਸ਼ ਇੱਕ ਭਾਰਤੀ ਮੂਲ ਦੇ 30 ਸਾਲਾ ਨੌਜਵਾਨ ‘ਤੇ ਲੱਗੇ ਹਨ। ਹਾਲਾਂਕਿ ਉਸਦਾ ਨਾਮ ਅਜੇ ਕਾਨੂੰਨੀ ਕਾਰਨਾਂ ਕਰਕੇ ਸਾਂਝਾ ਨਹੀਂ ਕੀਤਾ ਗਿਆ ਪਰ ਕੁੱਝ ਮੀਡੀਆ ਰਿਪੋਰਟਾਂ ‘ਚ ਨੌਜਵਾਨ ਨੂੰ ਭਾਰਤੀ ਮੂਲ ਦਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਨੌਜਵਾਨ ਈਜ਼ਟ ਤਮਾਕੀ ਦਾ ਰਹਿਣ ਵਾਲਾ ਹੈ।ਫਰਜ਼ਾਨਾ ਆਕਲੈਂਡ ਯੂਨੀਵਰਸਿਟੀ ਦੀ ਵਿਦਿਆਰਥਣ ਸੀ ਤੇ ਉਸਨੇ ਅਗਲੇ ਸਾਲ ਇੱਕ ਕ੍ਰਿਮਿਨਲ ਲਾਇਰ ਦੀ ਡਿਗਰੀ ਹਾਸਿਲ ਕਰਨੀ ਸੀ।