ਬੁੱਧਵਾਰ ਸਵੇਰੇ ਕ੍ਰਾਈਸਟਚਰਚ ‘ਚ ਇੱਕ ਔਰਤ ‘ਤੇ ਹਮਲਾ ਹੋਇਆ ਹੈ। ਹਮਲੇ ਤੋਂ ਬਾਅਦ ਔਰਤ ਨੂੰ ਗੰਭੀਰ ਹਾਲਤ ‘ਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਿਟੈਕਟਿਵ ਸੀਨੀਅਰ ਸਾਰਜੈਂਟ ਕੈਰਨ ਸਿਮੰਸ ਨੇ ਕਿਹਾ ਕਿ ਪੀੜਤਾ ਅੱਜ ਸਵੇਰੇ 9.20 ਵਜੇ ਦੇ ਕਰੀਬ ਸਟੈਨਮੋਰ ਰੋਡ ‘ਤੇ ਰਿਚਮੰਡ ਵਿਲੇਜ ਗ੍ਰੀਨ ਵਿਖੇ ਜ਼ਖਮੀ ਹਾਲਤ ਵਿੱਚ ਮਿਲੀ ਸੀ। ਸੇਂਟ ਜੌਨ ਨੇ ਕਿਹਾ ਕਿ ਉਨ੍ਹਾਂ ਨੇ “ਇੱਕ ਮਰੀਜ਼ ਦਾ ਘਟਨਾ ਸਥਾਨ ‘ਤੇ ਮੁਲਾਂਕਣ ਕੀਤਾ ਸੀ ਅਤੇ ਫਿਰ ਮਰੀਜ਼ ਨੂੰ ਗੰਭੀਰ ਹਾਲਤ ਵਿੱਚ ਕ੍ਰਾਈਸਟਚਰਚ ਹਸਪਤਾਲ ਲਿਜਾਇਆ ਗਿਆ।” ਹਾਲਾਂਕਿ ਹਮਲਾ ਕਿਵੇਂ, ਕਿਉਂ ਅਤੇ ਕਿਸ ਵੱਲੋਂ ਕੀਤਾ ਗਿਆ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।