ਮਾਊਂਟ ਰੂਪੇਹੂ ‘ਤੇ ਅੱਜ 1 ਵੱਡੀ ਘਟਨਾ ਵਾਪਰੀ ਹੈ। ਦਰਅਸਲ ਸ਼ਨੀਵਾਰ ਸਵੇਰੇ ਮਾਊਂਟ ਰੂਪੇਹੂ ‘ਤੇ ਚੜ੍ਹਦੇ ਸਮੇਂ ਵਾਪਰੀ ਘਟਨਾ ਕਾਰਨ ਇਕ ਔਰਤ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਦਾ ਇੱਕ ਸਮੂਹ ਵਾਂਗੇਹੂ ਹੱਟ ਦੇ ਨੇੜੇ ਮਾਉਂਟ ਰੁਏਪੇਹੂ ਦੇ ਪੂਰਬੀ ਪਾਸੇ ‘ਤੇ ਚੜ੍ਹ ਰਿਹਾ ਸੀ, ਜਦੋਂ ਸਮੂਹ ਵਿੱਚੋਂ ਇੱਕ ਔਰਤ ਸਵੇਰੇ 11 ਵਜੇ ਦੇ ਕਰੀਬ ਤਿਲਕ ਗਈ ਅਤੇ ਹੇਠਾਂ ਡਿੱਗ ਗਈ। ਸਾਰਜੈਂਟ ਸ਼ੇਨ ਮੈਕਨਲੀ ਨੇ ਕਿਹਾ ਕਿ ਔਰਤ ਨੂੰ ਉਚਾਈ ਤੋਂ ਡਿੱਗਣ ਤੋਂ ਬਾਅਦ “ਗੰਭੀਰ ਸੱਟਾਂ” ਲੱਗੀਆਂ ਸੀ।
ਐਮਰਜੈਂਸੀ ਸੇਵਾਵਾਂ, ਗ੍ਰੀਨਲੀਆ ਬਚਾਅ ਹੈਲੀਕਾਪਟਰ, ਰੁਏਪੇਹੂ ਅਲਪਾਈਨ ਬਚਾਅ ਸੰਗਠਨ ਦੇ ਮੈਂਬਰਾਂ ਅਤੇ ਟੂਕੀਨੋ ਸਕੀ ਫੀਲਡ ਸਟਾਫ ਨੇ ਤੁਰੰਤ ਘਟਨਾ ਦਾ ਜਵਾਬ ਦਿੱਤਾ ਸੀ। ਅਫ਼ਸੋਸ ਦੀ ਗੱਲ ਹੈ ਕਿ, ਉਨ੍ਹਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਜ਼ਖਮੀ ਔਰਤ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।