ਲੜਕੀ ਕਦੇ ਵੀ ਆਪਣੇ ਪ੍ਰੇਮੀ ਨੂੰ ਕਿਸੇ ਔਰਤ ਨਾਲ ਗੱਲ ਕਰਦੇ ਜਾਂ ਉਸ ਦੀ ਤਾਰੀਫ਼ ਕਰਦਿਆਂ ਸਵੀਕਾਰ ਨਹੀਂ ਕਰਦੀ। ਉਹ ਆਪਣੇ ਪਤੀ ਜਾਂ ਪ੍ਰੇਮੀ ਪ੍ਰਤੀ ਹਮੇਸ਼ਾ ਸੁਚੇਤ ਰਹਿੰਦੀ ਹੈ। ਉਹ ਨਹੀਂ ਚਾਹੁੰਦੀ ਕਿ ਕੋਈ ਵੀ ਔਰਤ ਉਸਦੇ ਪਤੀ ਜਾਂ ਪ੍ਰੇਮੀ ਦੇ ਸੰਪਰਕ ਵਿੱਚ ਆਵੇ। ਇਸ ਨਾਲ ਜੁੜੀ ਇੱਕ ਹੈਰਾਨੀਜਨਕ ਘਟਨਾ ਅਮਰੀਕਾ ਦੇ ਦੱਖਣੀ ਸੂਬੇ ਟੈਕਸਾਸ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਔਰਤ ਨੇ ਆਪਣੇ ਬੁਆਏਫ੍ਰੈਂਡ ਦੇ ਘਰ ਨੂੰ ਸਿਰਫ ਇਸ ਲਈ ਅੱਗ ਲਾ ਦਿੱਤੀ ਕਿਉਂਕਿ ਇੱਕ ਹੋਰ ਔਰਤ ਨੇ ਬੁਆਏਫ੍ਰੈਂਡ ਦੇ ਘਰ ਫੋਨ ‘ਤੇ ਕਾਲ ਕੀਤੀ ਸੀ।
ਪੁਲਿਸ ਨੇ ਦੱਸਿਆ ਕਿ ਸੋਟੋ ਨਾਂ ਦੀ ਲੜਕੀ ਫੇਸਟਾਈਮ ਐਪ ਰਾਹੀਂ ਆਪਣੇ ਬੁਆਏਫ੍ਰੈਂਡ ਨਾਲ ਗੱਲ ਕਰ ਰਹੀ ਸੀ। ਉਸੇ ਸਮੇਂ ਇੱਕ ਔਰਤ ਦਾ ਕਾਲ ਆਉਂਦਾ ਹੈ ਅਤੇ ਉਸਦੇ ਬੁਆਏਫ੍ਰੈਂਡ ਨੇ ਕਾਲ ਰਿਸੀਵ ਕੀਤੀ। ਦੂਜੀ ਔਰਤ ਦੀ ਆਵਾਜ਼ ਸੁਣ ਕੇ ਸੋਟੋ ਗੁੱਸੇ ਨਾਲ ਭਰ ਗਈ। ਇਸ ਮਗਰੋਂ ਉਹ ਤੁਰੰਤ ਆਪਣੇ ਬੁਆਏਫ੍ਰੈਂਡ ਦੇ ਘਰ ਪਹੁੰਚ ਜਾਂਦੀ ਹੈ। ਪਹਿਲਾਂ ਉਸ ਨੇ ਕੀਮਤੀ ਗਹਿਣੇ ਅਤੇ ਸਮਾਨ ਚੋਰੀ ਕੀਤਾ, ਫਿਰ ਬਦਲਾ ਲੈਣ ਲਈ ਆਪਣੇ ਬੁਆਏਫ੍ਰੈਂਡ ਦੇ ਡਰਾਇੰਗ ਹਾਲ ਦੇ ਸੋਫੇ ਨੂੰ ਅੱਗ ਲਗਾ ਦਿੱਤੀ ਅਤੇ ਕੁੱਝ ਹੀ ਦੇਰ ‘ਚ ਅੱਗ ਪੂਰੇ ਘਰ ‘ਚ ਫੈਲ ਗਈ। ਜਦੋਂ ਘਰ ਨੂੰ ਅੱਗ ਲੱਗ ਗਈ ਤਾਂ ਉਸਨੇ ਵੀਡੀਓ ਰਿਕਾਰਡ ਕੀਤੀ ਅਤੇ ਆਪਣੇ ਬੁਆਏਫ੍ਰੈਂਡ ਨੂੰ ਦਿਖਾਇਆ ਕਿ ਉਸਨੇ ਸੋਫੇ ਨੂੰ ਅੱਗ ਲਗਾ ਦਿੱਤੀ ਹੈ। ਅੱਗ ਲੱਗਣ ਕਾਰਨ ਘਰ ਵਿੱਚ ਪਿਆ ਕਰੀਬ 50 ਹਜ਼ਾਰ ਅਮਰੀਕੀ ਡਾਲਰ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਦੱਸ ਦੇਈਏ ਕਿ ਔਰਤ ਦੀ ਆਵਾਜ਼ ਸੁਣ ਕੇ ਸੋਟੋ ਗੁੱਸੇ ‘ਚ ਆ ਗਈ ਸੀ। ਬਾਅਦ ਵਿਚ ਪਤਾ ਲੱਗਾ ਕਿ ਔਰਤ ਉਸ ਦੇ ਪ੍ਰੇਮੀ ਦੀ ਕਰੀਬੀ ਰਿਸ਼ਤੇਦਾਰ ਸੀ। ਸੋਟੋ ਨੂੰ ਸੋਮਵਾਰ ਦੁਪਹਿਰ ਕਰੀਬ 2:30 ਵਜੇ ਗ੍ਰਿਫਤਾਰ ਕੀਤਾ ਗਿਆ ਸੀ। ਫੇਸਟਾਈਮ ਐਪਲ ਦਾ ਵੀਡੀਓ ਅਤੇ ਆਡੀਓ ਚੈਟਿੰਗ ਪਲੇਟਫਾਰਮ ਹੈ ਜੋ ਆਈਫੋਨ ਉਪਭੋਗਤਾਵਾਂ ਨੂੰ ਵੀਡੀਓ ਜਾਂ ਆਡੀਓ ਵਿਸ਼ੇਸ਼ਤਾਵਾਂ ਦੁਆਰਾ ਇੱਕ ਦੂਜੇ ਨਾਲ ਸੰਚਾਰ ਕਰਨ ਦੀ ਆਗਿਆ ਦਿੰਦਾ ਹੈ।