ਫਰੈਂਕਟਨ ਦੇ ਹੈਮਿਲਟਨ ਉਪਨਗਰ ਵਿੱਚ ਕਥਿਤ ਤੌਰ ‘ਤੇ ਇੱਕ ਮਹਿਲਾ ਦੀ ਹਥੌੜੇ ਨਾਲ ਕੁੱਟਮਾਰਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਪੁਲਿਸ ਅਧਿਕਾਰੀਆਂ ਨੂੰ ਸੋਮਵਾਰ ਰਾਤ 6 ਵਜੇ ਦੇ ਕਰੀਬ ਫ੍ਰੈਂਕਟਨ ਦੇ ਮੈਰੀ ਐਵੇਨਿਊ ਵਿਖੇ ਬੁਲਾਇਆ ਗਿਆ ਸੀ। ਡਿਟੈਕਟਿਵ ਸਾਰਜੈਂਟ ਨਿਕੋਲਸ ਸਟਾਰਕ ਨੇ ਕਿਹਾ, “ਪਤੇ ‘ਤੇ ਉਨ੍ਹਾਂ ਨੂੰ ਇੱਕ ਔਰਤ ਮਿਲੀ ਜਿਸ ਨੂੰ ਨੇੜਲੀ ਜਾਇਦਾਦ ‘ਤੇ ਕਥਿਤ ਤੌਰ ‘ਤੇ ਹਥੌੜੇ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਮਹਿਲਾ ਉੱਥੋਂ ਭੱਜਣ ਵਿਚ ਕਾਮਯਾਬ ਹੋ ਗਈ ਸੀ ਅਤੇ ਮੈਰੀ ਐਵੇਨਿਊ ਪਤੇ ‘ਤੇ ਪਹੁੰਚ ਗਈ ਸੀ, ਜਿੱਥੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ ਅਤੇ ਮਹਿਲਾ ਨੂੰ ਸਿਰ ਵਿਚ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਸੀ।” ਰਿਪੋਰਟਾਂ ਅਨੁਸਾਰ ਕਥਿਤ ਦੋਸ਼ੀ ਔਰਤ ਨੂੰ ਜਾਣਦਾ ਸੀ ਪਰ ਉਸ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਕਿਸੇ ਵੀ ਚਸ਼ਮਦੀਦ ਨਾਲ ਗੱਲ ਕਰਨਾ ਚਾਹੁੰਦੀ ਹੈ ਜੋ ਸੋਮਵਾਰ ਰਾਤ 7 ਵਜੇ ਤੋਂ 8 ਵਜੇ ਦੇ ਵਿਚਕਾਰ ਨੌਰਟਨ ਰੋਡ ‘ਤੇ ਹੋਏ ਜਿਸ ਨੇ ਔਰਤ ਨੂੰ ਦੇਖਿਆ ਹੋਵੇ।
![woman beaten with hammer](https://www.sadeaalaradio.co.nz/wp-content/uploads/2024/05/WhatsApp-Image-2024-04-30-at-11.07.11-PM-950x534.jpeg)