ਨਿਊਜ਼ੀਲੈਂਡ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਉੱਥੇ ਹੀ ਹੁਣ ਆਕਲੈਂਡ ਦੇ Waitākere ਪੁਲਿਸ ਸਟੇਸ਼ਨ ਵਿੱਚੋਂ ਵੀ ਇੱਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਗ੍ਰਿਫਤਾਰ ਕੀਤੀ ਗਈ ਇੱਕ ਔਰਤ ਦੀ ਕੋਰੋਨਾ ਰਿਪੋਰਟ ਪੌਜੇਟਿਵ ਆਈ ਹੈ। ਜਿਸ ਤੋਂ ਬਾਅਦ ਪੁਲਿਸ ਸਟੇਸ਼ਨ ਦਾ ਇੱਕ ਹਿੱਸਾ ਡੂੰਘੀ ਸਫਾਈ ਲਈ ਬੰਦ ਕਰ ਦਿੱਤਾ ਗਿਆ ਹੈ। ਇੰਸਪੈਕਟਰ ਜੇਸਨ ਐਡਵਰਡਜ਼ ਨੇ ਇੱਕ ਬਿਆਨ ਵਿੱਚ ਕਿਹਾ, 23 ਸਤੰਬਰ ਨੂੰ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੇ ਹੁਣ ਕੋਵਿਡ -19 ਪੌਜੇਟਿਵ ਆਉਣ ਤੋਂ ਬਾਅਦ ਸਟੇਸ਼ਨ ‘ਤੇ ਸਥਿਤ ਜ਼ਿਲ੍ਹਾ ਹਿਰਾਸਤ ਇਕਾਈ ਬੰਦ ਕੀਤੀ ਗਈ ਹੈ।
ਐਡਵਰਡਜ਼ ਨੇ ਕਿਹਾ ਕਿ ਔਰਤ ਜ਼ਮਾਨਤ ਦੀ ਉਲੰਘਣਾ ਅਤੇ ਚੋਰੀ ਨਾਲ ਸਬੰਧਿਤ ਅਪਰਾਧਾਂ ਲਈ ਗ੍ਰਿਫਤਾਰ ਕੀਤੀ ਗਈ ਸੀ ਅਤੇ ਯੂਨਿਟ ਵਿੱਚ ਲਿਆਉਣ ਤੋਂ ਪਹਿਲਾਂ ਉਸ ਦੀ ਸਿਹਤ ਜਾਂਚ ਕੀਤੀ ਗਈ ਸੀ ਤਾਂ ਔਰਤ ਕੋਵਿਡ ਦੇ Symptoms ਤੋਂ ਰਹਿਤ ਸੀ। ਉਨ੍ਹਾਂ ਕਿਹਾ ਕਿ ਅਸੀਂ ਹੁਣ ਇਸ ਮਾਮਲੇ ‘ਤੇ ਸਿਹਤ ਮੰਤਰਾਲੇ ਅਤੇ ਸਾਡੇ ਭਾਈਵਾਲਾਂ ਨਾਲ ਨੇੜਿਓਂ ਕੰਮ ਕਰ ਰਹੇ ਹਾਂ ਅਤੇ ਸੀਸੀਟੀਵੀ ਫੁਟੇਜ ਦੀ ਸਮੀਖਿਆ ਕੀਤੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਔਰਤ ਨਾਲ ਕਿਸਦਾ ਸੰਪਰਕ ਹੋਇਆ ਹੈ। ਇਸ ਕਾਰਨ ਹੁਣ ਸਾਡੇ ਕੋਲ 10 ਅਧਿਕਾਰਤ ਅਧਿਕਾਰੀ ਹਨ ਜਿਨ੍ਹਾਂ ਨੂੰ 14 ਦਿਨਾਂ ਲਈ ਏਕਾਂਤਵਾਸ ਕਰ ਦਿੱਤਾ ਗਿਆ ਹੈ। ਸ਼ੁਰੂਆਤੀ ਗ੍ਰਿਫਤਾਰੀ ਤੋਂ ਬਾਅਦ ਔਰਤ ਨੂੰ ਹਿਰਾਸਤ ਯੂਨਿਟ ਵਿੱਚ ਲਿਆਉਣ ਵਾਲੇ ਤਿੰਨ ਅਧਿਕਾਰੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਹ ਆਪਣੇ ਆਪ ਨੂੰ self-isolate ਕਰ ਰਹੇ ਹਨ।