ਹਾਲ ਹੀ ਦੇ ਮਹੀਨਿਆਂ ਵਿੱਚ ਆਕਲੈਂਡ ਭਰ ਵਿੱਚ open homes ‘ਚ ਹੋਈਆਂ ਕਥਿਤ ਚੋਰੀਆਂ ਦੇ ਮਾਮਲੇ ‘ਚ ਇੱਕ 29 ਸਾਲਾ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡਿਟੈਕਟਿਵ ਸੀਨੀਅਰ ਸਾਰਜੈਂਟ ਮੇਗਨ ਗੋਲਡੀ ਨੇ ਕਿਹਾ ਕਿ ਔਰਤ ਨੇ ਕਥਿਤ ਤੌਰ ‘ਤੇ ਨਿੱਜੀ ਸਮਾਨ ਜਿਵੇਂ ਕਿ ਗਹਿਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਗੋਲਡੀ ਨੇ ਕਿਹਾ ਕਿ ਔਰਤ ਨੇ ਅਗਸਤ ਤੋਂ ਪੱਛਮੀ ਆਕਲੈਂਡ ਅਤੇ ਉੱਤਰੀ ਕਿਨਾਰੇ ਦੇ 12 ਘਰਾਂ ਨੂੰ ਕਥਿਤ ਤੌਰ ‘ਤੇ ਨਿਸ਼ਾਨਾ ਬਣਾਇਆ ਸੀ। “ਕੱਲ੍ਹ ਸਵੇਰੇ, ਅਸੀਂ ਮੈਸੀ ਦੇ ਇੱਕ ਪਤੇ ‘ਤੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਅਤੇ ਉੱਥੇ ਮੌਜੂਦ ਗਹਿਣਿਆਂ ਦੀਆਂ ਚੀਜ਼ਾਂ ਬਰਾਮਦ ਕੀਤੀਆਂ ਜਿਨ੍ਹਾਂ ਦੀ ਚੋਰੀ ਹੋਣ ਦੀ ਰਿਪੋਰਟ ਕੀਤੀ ਗਈ ਸੀ। ਅਸੀਂ ਚੋਰੀ ਹੋਏ ਗਹਿਣਿਆਂ ਦੀ ਹੋਰ ਵਸੂਲੀ ਲਈ ਸਖ਼ਤ ਮਿਹਨਤ ਕਰ ਰਹੇ ਹਾਂ।” ਗੋਲਡੀ ਨੇ ਕਿਹਾ ਕਿ ਕਮਿਊਨਿਟੀ ਨੂੰ “ਸੁਚੇਤ” ਰਹਿਣਾ ਚਾਹੀਦਾ ਹੈ।