ਵੰਗਾਰੇਈ ‘ਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ ਪਾਣੀ ਦੇ ਟੈਂਕਰ ਟਰੱਕ ਦੀ ਕਥਿਤ ਚੋਰੀ ਦੇ ਮਾਮਲੇ ‘ਚ ਪੁਲਿਸ ਨੇ ਵੰਗਾਰੇਈ ਵਿੱਚ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। 43 ਸਾਲਾ ਔਰਤ ਨੂੰ ਕੱਲ੍ਹ ਸਵੇਰੇ ਕਰੀਬ 11.15 ਵਜੇ ਹਿਰਾਸਤ ਵਿੱਚ ਲਿਆ ਗਿਆ ਸੀ ਜਦੋਂ ਪੁਲਿਸ ਨੂੰ ਕਾਮੋ ਵਿੱਚ ਇੱਕ ਰਿਹਾਇਸ਼ੀ ਪਤੇ ‘ਤੇ ਬੁਲਾਇਆ ਗਿਆ ਸੀ। ਵੰਗਾਰੇਈ ਖੇਤਰ ਦੀ ਕਮਾਂਡਰ ਇੰਸਪੈਕਟਰ ਮਾਰੀਆ ਨੌਰਡਸਟ੍ਰੋਮ ਨੇ ਕਿਹਾ ਕਿ, “ਇੱਕ ਔਰਤ ਨੂੰ ਸੰਪੱਤੀ ਦੇ ਪਿਛਲੇ ਪਾਸੇ ਵੱਲ ਵਧਦੇ ਦੇਖਿਆ ਗਿਆ ਸੀ ਅਤੇ ਪੁਲਿਸ ਨੇ ਥੋੜੀ ਦੇਰ ਬਾਅਦ ਗਿਲਿੰਘਮ ਸਟ੍ਰੀਟ ਤੋਂ ਬਿਨਾਂ ਕਿਸੇ ਘਟਨਾ ਦੇ ਗ੍ਰਿਫਤਾਰ ਕਰ ਲਿਆ ਸੀ।”
ਨੌਰਡਸਟ੍ਰੋਮ ਨੇ ਕਿਹਾ ਕਿ ਔਰਤ ਪਿਛਲੇ ਮਹੀਨੇ ਦੇ ਅਖੀਰ ਵਿੱਚ ਇੱਕ ਪਾਣੀ ਦੇ ਟੈਂਕਰ ਟਰੱਕ ਦੀ ਕਥਿਤ ਚੋਰੀ ਵਿੱਚ ਸ਼ਾਮਿਲ ਸੀ। ਔਰਤ ਨੂੰ ਗ੍ਰਿਫਤਾਰ ਕਰ ਟਰੱਕ ਵੀ ਬਰਾਮਦ ਕਰ ਲਿਆ ਗਿਆ ਹੈ ਅਤੇ ਉਸ ਦੇ ਮਾਲਕ ਨੂੰ ਵਾਪਿਸ ਕਰ ਦਿੱਤਾ ਹੈ।