ਉੱਤਰੀ ਆਕਲੈਂਡ ਵਿੱਚ ਸ਼ਨੀਵਾਰ ਸਵੇਰੇ ਇੱਕ quad ਬਾਈਕ ਹਾਦਸੇ ਵਿੱਚ ਇੱਕ ਔਰਤ ਅਤੇ ਤਿੰਨ ਬੱਚੇ ਜ਼ਖਮੀ ਹੋ ਗਏ। ਬਾਈਕ ਸ਼ਨੀਵਾਰ ਸਵੇਰੇ 9 ਵਜੇ ਤੋਂ ਠੀਕ ਪਹਿਲਾਂ, ਰੋਡਨੀ ਜ਼ਿਲੇ ਦੇ ਵੋਂਗੇਟਾਊ ਵਿਖੇ ਇੱਕ ਚਿੱਕੜ ਵਾਲੇ ਕਿਨਾਰੇ ਤੋਂ 50 ਮੀਟਰ ਹੇਠਾਂ ਖਿਸਕ ਗਈ ਸੀ। ਇਸ ਹਾਦਸੇ ਦੌਰਾਨ 40 ਸਾਲਾਂ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਮਗਰੋਂ ਉਸਨੂੰ ਆਕਲੈਂਡ ਸਿਟੀ ਹਸਪਤਾਲ ਲਿਜਾਇਆ ਗਿਆ ਸੀ। ਜਦਕਿ ਤਿੰਨ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਅਤੇ ਉਨ੍ਹਾਂ ਵਿੱਚੋਂ 2 ਨੂੰ ਐਂਬੂਲੈਂਸ ਰਾਹੀਂ ਸਟਾਰਸ਼ਿਪ ਹਸਪਤਾਲ ਲਿਜਾਇਆ ਗਿਆ ਸੀ।
