ਅੱਜ ਦੇ ਸਮੇਂ ‘ਚ ਹਰ ਕੋਈ ਰਾਤੋ ਰਾਤ ਕਰੋੜਪਤੀ ਬਣਨ ਦਾ ਸੁਪਨਾ ਦੇਖਦਾ ਹੈ। ਪਰ ਬਹੁਤ ਘੱਟ ਲੋਕ ਹੁੰਦੇ ਨੇ ਜਿਨ੍ਹਾਂ ਦੀ ਅਜਿਹੀ ਕਿਸਮਤ ਹੁੰਦੀ ਹੈ, ਕਿ ਕਿਸੇ ਨਾ ਕਿਸੇ ਤਰੀਕੇ ਰਾਤੋ ਰਾਤ ਕਰੋੜਪਤੀ ਬਣ ਜਾਣ। ਪਰ ਅੱਜ ਜਿਸ ਮਾਮਲੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸਨੂੰ ਸੁਣ ਤੁਸੀ ਵੀ ਹੈਰਾਨ ਰਹਿ ਜਾਵੋਂਗੇ ਕਿ ਇੰਝ ਵੀ ਹੋ ਸਕਦਾ ਹੈ। ਦਰਅਸਲ ਇੱਕ ਵਿਅਕਤੀ ਰਾਤੋ-ਰਾਤ ਕਰੋੜਪਤੀ ਬਣਿਆ ਸੀ। ਉਸ ਨੇ ਲਾਟਰੀ ਵਿੱਚ 1 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਿੱਤੀ ਸੀ। ਪਰ ਉਸਨੇ ਇਹ ਜਿੱਤੇ ਪੈਸੇ ਆਪਣੀ ਪਤਨੀ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ। ਤੇ ਇਹੀ ਗੱਲ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸਾਬਿਤ ਹੋਈ। ਕਿਉਂਕਿ ਖਾਤੇ ‘ਚ ਪੈਸੇ ਆਉਂਦੇ ਹੀ ਪਤਨੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਜਿਸ ਤੋਂ ਬਾਅਦ ਵਿਅਕਤੀ ਨੇ ਪੁਲਿਸ ਅੱਗੇ ਮਦਦ ਲਈ ਗੁਹਾਰ ਲਗਾਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ ਥਾਈਲੈਂਡ ਦੇ ਇਸਾਨ ਸੂਬੇ ਨਾਲ ਸਬੰਧਿਤ ਹੈ। ਇੱਥੇ ਨਵੰਬਰ ਦੇ ਪਹਿਲੇ ਹਫ਼ਤੇ 49 ਸਾਲਾ ਮਨਿਤ ਨੇ 6 ਮਿਲੀਅਨ ਥਾਈ ਬਾਤ ਯਾਨੀ ਕਿ ਕਰੀਬ 1 ਕਰੋੜ 36 ਲੱਖ ਰੁਪਏ ਦੀ ਲਾਟਰੀ ਜਿੱਤੀ ਸੀ। ਟੈਕਸ ਕੱਟਣ ਤੋਂ ਬਾਅਦ 1 ਕਰੋੜ 30 ਲੱਖ ਰੁਪਏ ਤੋਂ ਵੱਧ ਉਸ ਦੇ ਹੱਥ ਆਏ। ਪਰ ਉਸ ਨੇ ਇਹ ਪੈਸੇ ਆਪਣੀ 45 ਸਾਲਾ ਪਤਨੀ ਅੰਗਕਨਾਰਤ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ। ਇੰਨੀ ਵੱਡੀ ਰਕਮ ਮਿਲਣ ਤੋਂ ਬਾਅਦ ਮਨਿਤ ਅਤੇ ਉਸਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਸੀ। ਪਰ ਇਹ ਖੁਸ਼ੀ ਉਸ ਸਮੇਂ ਗ਼ਮ ਵਿੱਚ ਬਦਲ ਗਈ ਜਦੋਂ ਮਨਿਤ ਨੂੰ ਪਤਾ ਲੱਗਾ ਕਿ ਉਸਦੀ ਪਤਨੀ ਇਨਾਮੀ ਰਕਮ ਲੈ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਹੈ।
ਜਾਣਕਾਰੀ ਅਨੁਸਾਰ ਇਸ ਜੋੜੇ ਦੇ ਵਿਆਹ ਨੂੰ 26 ਸਾਲ ਹੋ ਗਏ ਸਨ। ਉਨ੍ਹਾਂ ਦੇ ਤਿੰਨ ਬੱਚੇ ਵੀ ਹਨ। ਅਜਿਹੇ ‘ਚ ਮਨਿਤ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਅੰਗਕਨਾਰਤ ਅਜਿਹਾ ਕੁੱਝ ਕਰੇਗੀ। ਖਾਤੇ ਵਿੱਚ ਪੈਸੇ ਟਰਾਂਸਫਰ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਸਦਾ ਵਿਵਹਾਰ ਪਹਿਲਾ ਵਾਂਗ ਹੀ ਸੀ। ਪਰ ਇੱਕ ਦਿਨ ਉਹ ਅਚਾਨਕ ਗਾਇਬ ਹੋ ਗਈ। ਬਾਅਦ ਵਿੱਚ ਜਦੋਂ ਸੱਚਾਈ ਸਾਹਮਣੇ ਆਈ ਤਾਂ ਮਨਿਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਇੱਕ ਰਿਪੋਰਟ ਦੇ ਅਨੁਸਾਰ, ਘਟਨਾ ਤੋਂ ਬਾਅਦ, ਮਨਿਤ ਨੇ ਅੰਗਕਨਾਰਤ ਅਤੇ ਉਸਦੇ ਪ੍ਰੇਮੀ ਦੇ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਵਿਚਕਾਰ ਸਭ ਕੁਝ ਠੀਕ ਲੱਗ ਰਿਹਾ ਸੀ। ਲਾਟਰੀ ਜਿੱਤਣ ਤੋਂ ਬਾਅਦ ਅਸੀਂ ਇੱਕ ਮੰਦਰ ਨੂੰ 20 ਲੱਖ ਰੁਪਏ ਦਾਨ ਕਰਨ ਦਾ ਫੈਸਲਾ ਕੀਤਾ ਸੀ। ਇੱਕ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਨਜ਼ਦੀਕੀ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਸੀ। ਇਸ ਪਾਰਟੀ ‘ਚ ਅੰਗਨਾਰਤ ਦੇ ਨਾਲ ਇੱਕ ਅਜਨਬੀ ਵੀ ਨਜ਼ਰ ਆਇਆ ਸੀ।
ਪੁੱਛਣ ‘ਤੇ ਅੰਗਕਾਰਤ ਨੇ ਕਿਹਾ ਕਿ ਉਹ ਉਸ ਦਾ ਰਿਸ਼ਤੇਦਾਰ ਹੈ, ਪਰ ਬਾਅਦ ‘ਚ ਉਹ ਅੰਗਕਾਰਤ ਦਾ ਪ੍ਰੇਮੀ ਨਿਕਲਿਆ। ਜਿਸਦੇ ਨਾਲ ਉਹ ਬਾਅਦ ਵਿੱਚ ਸਾਰੇ ਪੈਸੇ ਲੈ ਕੇ ਭੱਜ ਗਈ। ਫਿਲਹਾਲ ਅੰਗਕਰਾਰਤ ਦਾ ਮੋਬਾਇਲ ਫੋਨ ਸਵਿੱਚ ਆਫ ਆ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ‘ਤੇ ਬਿਆਨ ਦਿੱਤਾ ਹੈ। ਪੁਲਿਸ ਨੇ ਕਿਹਾ ਕਿ ਉਹ ਲਾਟਰੀ ਦੇ ਪੈਸੇ ਵਾਪਿਸ ਦਿਵਾਉਣ ਵਿੱਚ ਉਸਦੀ ਮਦਦ ਨਹੀਂ ਕਰ ਸਕਦੇ ਕਿਉਂਕਿ ਬੈਂਕ ਖਾਤਾ ਅੰਗਕਾਨਾਰਤ ਦਾ ਹੈ। ਉਸ ਦੇ ਖਾਤੇ ਵਿੱਚ ਆਪਣੀ ਮਰਜ਼ੀ ਨਾਲ ਪੈਸੇ ਜਮ੍ਹਾ ਕਰਵਾਏ ਗਏ ਸਨ। ਇਸ ਤੋਂ ਇਲਾਵਾ, ਅੰਗਕਾਨਾਰਤ ਅਤੇ ਮਨਿਤ ਦਾ ਅਧਿਕਾਰਤ ਤੌਰ ‘ਤੇ ਵਿਆਹ ਨਹੀਂ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਕਦੇ ਵੀ ਵਿਆਹ ਦੇ ਸਰਟੀਫਿਕੇਟ ‘ਤੇ ਦਸਤਖਤ ਨਹੀਂ ਕੀਤੇ ਹਨ।