ਨਿਊਜ਼ੀਲੈਂਡ ਅਸੀਂ ਇਸ ਸਮੇਂ ਖ਼ਰਾਬ ਮੌਸਮ ਦੀ ਮਾਰ ਝੱਲ ਰਹੇ ਹਨ। ਦਰਅਸਲ ਸ਼ੁੱਕਰਵਾਰ ਨੂੰ Queenstown ਏਅਰਪੋਰਟ ਤੋਂ ਖਰਾਬ ਮੌਸਮ ਕਾਰਨ ਕਈ ਉਡਾਣਾਂ ਲੈਂਡ ਨਹੀਂ ਹੋ ਪਾਈਆਂ। ਕ੍ਰਾਸਵਿੰਡ ਹਾਲਤਾਂ ਕਾਰਨ, ਘੱਟੋ-ਘੱਟ ਚਾਰ ਉਡਾਣਾਂ ਨੂੰ ਲੈਂਡਿੰਗ ਦੀ ਬਜਾਏ ਵਾਪਿਸ ਪਰਤਣਾ ਪਿਆ ਹੈ। ਇੰਨ੍ਹਾਂ ‘ਚ ਤਿੰਨ ਉਡਾਣਾਂ ਆਕਲੈਂਡ ਤੋਂ ਅਤੇ ਇੱਕ ਵੈਲਿੰਗਟਨ ਤੋਂ ਆਈ ਸੀ। ਏਅਰ ਨਿਊਜ਼ੀਲੈਂਡ ਨੇ ਕਿਹਾ ਕਿ, “ਅਸੀਂ ਜਾਣਦੇ ਹਾਂ ਕਿ ਮੌਸਮ ਦੀਆਂ ਰੁਕਾਵਟਾਂ ਨਿਰਾਸ਼ਾਜਨਕ ਹਨ ਅਤੇ ਅਸੀਂ ਸਾਡੇ ਗਾਹਕਾਂ ਦੇ ਧੀਰਜ ਅਤੇ ਸਮਝ ਦੀ ਕਦਰ ਕਰਦੇ ਹਨ ਕਿਉਂਕਿ ਸਾਡੇ ਹਵਾਈ ਅੱਡੇ ਅਤੇ ਗਾਹਕ ਟੀਮਾਂ ਉਹਨਾਂ ਲਈ ਵਿਕਲਪਕ ਉਡਾਣਾਂ ਦਾ ਪ੍ਰਬੰਧ ਕਰ ਰਹੇ ਹਨ। ਇਸ ਵਿੱਚ ਵਾਧੂ ਰਿਕਵਰੀ ਫਲਾਈਟਾਂ ਵੀ ਸ਼ਾਮਿਲ ਹਨ ਉਨ੍ਹਾਂ ਕਿਹਾ ਕਿ ਮੌਸਮ ਦੇ ਸਾਫ਼ ਹੁੰਦੀਆਂ ਹੀ ਗਾਹਕਾਂ ਨੂੰ ਜਲਦ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਜਾਵੇਗਾ।
