ਵਿੰਬਲਡਨ ਨੂੰ ਇਸ ਸਾਲ ਨਵਾਂ ਬਾਦਸ਼ਾਹ ਮਿਲ ਗਿਆ ਹੈ। ਸਪੇਨ ਦੇ ਕਾਰਲੋਸ ਅਲਕਾਰਜ਼ ਨੇ ਜੋਕੋਵਿਚ ਨੂੰ ਹਰਾ ਕੇ ਵਿੰਬਲਡਨ 2023 ਦਾ ਖਿਤਾਬ ਜਿੱਤ ਲਿਆ ਹੈ। ਪੰਜ ਸੈੱਟ ਤੱਕ ਚੱਲੇ ਮੈਚ ਵਿੱਚ ਅਲਕਾਰਜ਼ ਨੇ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਜੋਕੋਵਿਚ ਨੂੰ 6-1, 6-7(6), 1-6, 6-3, 6-4 ਨਾਲ ਹਰਾਇਆ। ਇਸ ਦੇ ਨਾਲ ਹੀ ਅਲਕਾਰਜ਼ ਨੇ ਫਰੈਂਚ ਓਪਨ ਵਿੱਚ ਜੋਕੋਵਿਚ ਤੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ। ਦੋ ਮਹੀਨੇ ਪਹਿਲਾਂ ਜੋਕੋਵਿਚ ਨੇ ਅਲਕਾਰਜ਼ ਨੂੰ ਹਰਾ ਕੇ ਫਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ। ਵਿੰਬਲਡਨ ਦੇ ਫਾਈਨਲ ਵਿੱਚ ਵਿਸ਼ਵ ਨੰਬਰ ਇੱਕ ਅਤੇ ਵਿਸ਼ਵ ਨੰਬਰ ਦੋ ਦੇ ਵਿੱਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ।
