ਵਿਸ਼ਵ ਦੀ ਨੰਬਰ ਇੱਕ ਖਿਡਾਰੀ ਆਸਟ੍ਰੇਲੀਆ ਦੀ Ashleigh Barty ਨੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਕਾਰੋਲੀਨਾ ਪਲਿਸਕੋਵਾ ਨੂੰ 6-3, 6-7, 6-3 ਨਾਲ ਹਰਾ ਕੇ ਵਿੰਬਲਡਨ ਟੈਨਿਸ ਗ੍ਰੈਂਡ ਸਲੈਮ ਟਰਾਫੀ ਆਪਣੇ ਨਾਮ ਕੀਤੀ ਹੈ। ਇਹ ਬਾਰਟੀ ਦਾ ਦੂਜਾ ਗ੍ਰੈਂਡ ਸਲੈਮ ਖਿਤਾਬ ਹੈ। ਬਾਰਟੀ ਨੇ ਇਸ ਤੋਂ ਪਹਿਲਾਂ ਸਾਲ 2019 ਵਿੱਚ ਫ੍ਰੈਂਚ ਓਪਨ ਟਰਾਫੀ ਜਿੱਤੀ ਸੀ। 1980 ਵਿੱਚ ਆਈਵੌਨ ਗੁਲਾਗੋਂਗ ਦੇ ਆਲ ਇੰਗਲੈਂਡ ਕਲੱਬ ਵਿੱਚ ਖਿਤਾਬ ਜਿੱਤਣ ਤੋਂ ਬਾਅਦ ਬਾਰਟੀ ਇਥੇ ਟਰਾਫੀ ਜਿੱਤਣ ਵਾਲੀ ਪਹਿਲੀ ਆਸਟ੍ਰੇਲੀਆਈ ਮਹਿਲਾ ਹੈ।
25 ਸਾਲਾ ਬਰਟੀ ਇੱਕ ਦਹਾਕਾ ਪਹਿਲਾਂ ਵਿੰਬਲਡਨ ਵਿੱਚ ਜੂਨੀਅਰ ਚੈਂਪੀਅਨ ਰਹਿ ਚੁੱਕੀ ਸੀ ਅਤੇ ਫਿਰ ਥਕਾਵਟ ਕਾਰਨ 2014 ਵਿੱਚ ਤਕਰੀਬਨ ਦੋ ਸਾਲ ਟੈਨਿਸ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਸੀ। ਉਸ ਨੇ ਆਪਣੇ ਦੇਸ਼ ਵਿੱਚ ਪੇਸ਼ੇਵਰ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਅਤੇ ਫਿਰ ਅੰਤ ਵਿੱਚ ਉਸ ਨੇ ਆਪਣੀ ਖੇਡ ਵਿੱਚ ਵਾਪਸੀ ਕਰਨ ਦਾ ਫੈਸਲਾ ਕੀਤਾ ਜੋ ਚੰਗਾ ਰਿਹਾ।