ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ SYL ਦਾ ਨਾਮ ਬਦਲ ਕੇ YSL ਕੀਤਾ ਜਾ ਸਕਦਾ ਹੈ। ਸਤਲੁਜ-ਯਮੁਨਾ ਲਿੰਕ ਨੂੰ ਯਮੁਨਾ-ਸਤਲੁਜ ਵਜੋਂ ਜੋੜਿਆ ਜਾਣਾ ਚਾਹੀਦਾ ਹੈ ਕਿਉਂਕਿ ਜਦੋਂ ਪੰਜਾਬ ਅਤੇ ਹਰਿਆਣਾ ਇਕੱਠੇ ਹੋਏ ਸਨ, ਯਮੁਨਾ ਪੰਜਾਬ ਦਾ ਹਿੱਸਾ ਸੀ। ਹੁਣ ਪੰਜਾਬ ਅਤੇ ਹਰਿਆਣਾ ਦੇ ਵੱਖ ਹੋਣ ਤੋਂ ਬਾਅਦ ਵੀ ਯਮੁਨਾ ਪੰਜਾਬ ਦਾ ਹਿੱਸਾ ਕਿਉਂ ਨਹੀਂ ਬਣ ਸਕਦੀ? ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਪਿੰਡ ਸਿੰਬਲੀ ਵਿੱਚ ਬਿਸਤ ਦੁਆਬ ਨਹਿਰ ਦੇ ਪਾਣੀ ਨੂੰ ਚਿੱਟੀ ਵੇਈ ਵਿੱਚ ਮੋੜਨ ਲਈ 119 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕਹੀ ਹੈ।
ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਐਸਵਾਈਐਲ ਦੇ ਮੁੱਦੇ ’ਤੇ ਕੀਤੀ ਗੱਲਬਾਤ ਦਾ ਵੀ ਜ਼ਿਕਰ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇ ਐਸਵਾਈਐਲ ਨੂੰ ਵਾਈਐਸਐਲ ਵਿੱਚ ਥੋੜਾ ਬਦਲ ਦਿੱਤਾ ਜਾਵੇ ਤਾਂ ਹੱਲ ਹੋ ਸਕਦਾ ਹੈ।