ਕੀ ਤੁਸੀਂ ਜਾਣਦੇ ਹੋ ਕਿ ਸਿਰਫ 15 ਮਿੰਟ ਬਾਹਰ ਸੈਰ ਕਰਨ ਨਾਲ ਸਾਡਾ ਮਨ ਸ਼ਾਂਤ ਅਤੇ ਚੰਗਾ ਮਹਿਸੂਸ ਕਰਦਾ ਹੈ। ਇੱਕ ਰਿਸਰਚ ਸਾਹਮਣੇ ਆਈ ਹੈ ਜਿਸ ਦੇ ਮੁਤਾਬਿਕ ਬਾਹਰ ਕੀਤੀ ਜਾਣ ਵਾਲੀ ਸਰੀਰਕ ਕਸਰਤ ਇਨਡੋਰ ਵਰਕਆਉਟ ਨਾਲੋਂ ਬਿਹਤਰ ਹੁੰਦੀ ਹੈ। ਖੋਜ ਦੇ ਅਨੁਸਾਰ, ਕੁੱਝ ਮਿੰਟਾਂ ਲਈ ਸੈਰ ਕਰਨ ਨਾਲ ਨਾ ਸਿਰਫ ਸਾਡੀ ਸਿਹਤ ਵਿੱਚ ਸੁਧਾਰ ਹੁੰਦਾ ਹੈ, ਬਲਕਿ ਖੁਸ਼ੀ ਅਤੇ ਪ੍ਰੇਰਣਾ ਵੀ ਮਿਲਦੀ ਹੈ। ਇਹ ਖੋਜ Nature.com ਵਿੱਚ ਪ੍ਰਕਾਸ਼ਿਤ ਹੋਈ ਹੈ, ਜਿਸ ਵਿੱਚ ‘ਗਰੀਨ ਕਸਰਤ’ ‘ਤੇ ਧਿਆਨ ਦਿੱਤਾ ਗਿਆ ਹੈ। ਕੁਦਰਤ ਵਿੱਚ ਕੀਤੀ ਜਾਣ ਵਾਲੀ ਇਹ ਸਰੀਰਕ ਗਤੀਵਿਧੀ ਯਾਦਦਾਸ਼ਤ ਵਿੱਚ ਸੁਧਾਰ ਕਰਦੀ ਹੈ ਅਤੇ ਸਾਨੂੰ ਚੰਗਾ ਮਹਿਸੂਸ ਵੀ ਹੁੰਦਾ ਹੈ। ਇਸ ਖੋਜ ਦੀ ਅਗਵਾਈ ਨਿਊਰੋਸਾਇੰਸ ਡਾਕਟਰ ਕੈਥਰੀਨ ਬੋਇਰ ਨੇ ਇਸ ਹਰੇ ਅਭਿਆਸ ਦੇ ਨਿਊਰੋਲੋਜੀਕਲ ਅਧਿਐਨ ਵਿੱਚ ਕੀਤੀ। ਡਾਕਟਰ ਕੈਥਰੀਨ ਦੇ ਅਨੁਸਾਰ, ਉਹ ਪਾਰਕਾਂ ਵਰਗੀਆਂ ਥਾਵਾਂ ‘ਤੇ ਸੈਰ ਕਰਦੇ ਸੀ ਅਤੇ ਚੀਜ਼ਾਂ ‘ਤੇ ਚਰਚਾ ਕਰਦੇ ਸੀ। ਇਸ ਦਾ ਲਾਭ ਉਨ੍ਹਾਂ ਨੂੰ ਮਾਨਸਿਕ ਆਰਾਮ ਦੇ ਰੂਪ ਵਿੱਚ ਮਿਲਿਆ।
ਆਊਟਡੋਰ vs ਇਨਡੋਰ ਕਸਰਤ
ਇਸ ਨਵੇਂ ਅਧਿਐਨ ਵਿੱਚ ਡਾਕਟਰ ਕੈਥਰੀਨ ਨੇ ਕਾਲਜ ਦੇ 30 ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਅਤੇ ਉਨ੍ਹਾਂ ਨੂੰ ਇੱਕ ਮਹੀਨੇ ਲਈ ਅੰਦਰ ਅਤੇ ਬਾਹਰ ਸੈਰ ਕਰਨ ਲਈ ਕਿਹਾ ਗਿਆ। ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਕਿ ਵਿਦਿਆਰਥੀਆਂ ਨੇ ਬਾਹਰੀ ਸੈਰ ਵਿੱਚ ਬਿਹਤਰ ਮਹਿਸੂਸ ਕੀਤਾ ਅਤੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਚੰਗੀ ਤਰ੍ਹਾਂ ਧਿਆਨ ਕੇਂਦਰਿਤ ਕਰਨ ਦੇ ਯੋਗ ਸਨ। ਡਾਕਟਰ ਕੈਥਰੀਨ ਦਾ ਕਹਿਣਾ ਹੈ ਕਿ ਕੁਦਰਤੀ ਸੰਸਾਰ ਸਾਨੂੰ ਆਰਾਮਦਾਇਕ ਮਹਿਸੂਸ ਕਰਵਾਉਂਦਾ ਹੈ।
ਕੁਦਰਤ ਵਿੱਚ ਕਸਰਤ ਕਰਨ ਨਾਲ ਮਾਨਸਿਕ ਸਿਹਤ ਵਿੱਚ ਸੁਧਾਰ ਹੁੰਦਾ ਹੈ। ਡਾ. ਕੈਥਰੀਨ ਨੇ ਆਪਣੇ ਨਵੇਂ ਅਧਿਐਨ ਦਾ ਸਿਰਲੇਖ ‘Exercising is good for the brain but exercising outside is potentially better” ਰੱਖਿਆ ਹੈ। ਇਸ ਦਾ ਮਤਲਬ ਹੈ, ‘ਕਸਰਤ ਕਰਨਾ ਦਿਮਾਗ ਲਈ ਚੰਗਾ ਹੈ ਪਰ ਅਸੀਂ ਬਾਹਰੀ ਕਸਰਤ ਵਿਚ ਬਹੁਤ ਵਧੀਆ ਮਹਿਸੂਸ ਕਰਦੇ ਹਾਂ।’
ਬਾਹਰ ਕਸਰਤ ਕਰਨ ਦੇ ਫਾਇਦੇ ਪਿਛਲੇ ਸਾਲ ਚੀਨ ਵਿੱਚ ਪ੍ਰਕਾਸ਼ਿਤ ਇੱਕ ਹੋਰ ਅਧਿਐਨ ਵਿੱਚ ਸਾਹਮਣੇ ਆਏ ਸਨ। ਇਸ ਮੁਤਾਬਿਕ ਜੋ ਲੋਕ ਮੋਟਾਪੇ ਨੂੰ ਦੂਰ ਕਰਨ ਲਈ ਇੱਕ ਦਿਨ ਜਿੰਮ ਵਿੱਚ ਅਤੇ ਇੱਕ ਦਿਨ ਪਾਰਕ ਵਿੱਚ ਸੈਰ ਕਰਦੇ ਸਨ, ਉਹ ਬਿਹਤਰ ਮਹਿਸੂਸ ਕਰਨ ਲੱਗੇ। ਅਜਿਹੇ ਲੋਕ ਤਣਾਅ ਮੁਕਤ ਮਹਿਸੂਸ ਕਰਨ ਲੱਗੇ ਅਤੇ ਆਪਣੀ ਕਸਰਤ ਰੁਟੀਨ ਦਾ ਆਨੰਦ ਲੈਣ ਲੱਗੇ। ਜੇਕਰ ਦੇਖਿਆ ਜਾਵੇ ਤਾਂ ਅਧਿਐਨ ‘ਚ ਇਹ ਗੱਲ ਸਾਫ ਹੈ ਕਿ 15 ਮਿੰਟ ਦੀ ਗ੍ਰੀਨ ਕਸਰਤ ਮਾਨਸਿਕ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹੈ। ਐਸੈਕਸ ਯੂਨੀਵਰਸਿਟੀ ਦੇ ਸੀਨੀਅਰ ਖੋਜਕਰਤਾ ਕਲੇਰ ਵਿਕਸ ਦਾ ਕਹਿਣਾ ਹੈ ਕਿ ਤੁਸੀਂ ਸਿਰਫ਼ 5 ਮਿੰਟ ਦੀ ਗ੍ਰੀਨ ਕਸਰਤ ਕਰ ਕੇ ਵੀ ਬਿਹਤਰ ਮਹਿਸੂਸ ਕਰ ਸਕਦੇ ਹੋ। ਤੁਹਾਡਾ ਸਮਾਂ ਕਿੰਨਾ ਵੀ ਵਿਅਸਤ ਕਿਉਂ ਨਾ ਹੋਵੇ, ਇਸ ਲਈ ਕੁੱਝ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ।
ਬੇਦਾਅਵਾ (Disclaimer) : ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਦੀ ਪਾਲਣਾ ਕਰਨ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਿਤ ਮਾਹਿਰ ਦੀ ਸਲਾਹ ਲਓ।