[gtranslate]

WHO ਮੁਖੀ ਨੇ ਦਿੱਤੀ ਚੇਤਾਵਨੀ, ਕਿਹਾ – ਅਜੇ ਵੀ ਕੋਵਿਡ ਦੇ ਬਹੁਤ ਖਤਰਨਾਕ ਪੜਾਅ ‘ਚ ਹੈ ਦੁਨੀਆ

who warns of new virus delta

ਮੌਜੂਦਾ ਸਮੇਂ ‘ਚ ਪੂਰਾ ਵਿਸ਼ਵ ਕੋਰੋਨਾ ਮਹਾਂਮਾਰੀ ਦੇ ਨਾਲ ਜੂਝ ਰਿਹਾ ਹੈ। ਪਹਿਲੀ ਲਹਿਰ ਤੋਂ ਬਾਅਦ ਕੋਰੋਨਾ ਦੀ ਦੂਜੀ ਲਹਿਰ ਨੇ ਵੀ ਕਈ ਦੇਸ਼ਾ ਵਿੱਚ ਭਾਰੀ ਤਬਾਹੀ ਮਚਾਈ ਹੈ। ਹਾਲਾਂਕਿ ਹੁਣ ਕੋਰੋਨਾ ਦੀ ਦੂਜੀ ਲਹਿਰ ਦੀ ਰਫਤਾਰ ਵਿੱਚ ਕੁੱਝ ਕਮੀ ਆਈ ਹੈ, ਪਰ ਖਤਰਾ ਅਜੇ ਵੀ ਬਰਕਰਾਰ ਹੈ। ਇਸੇ ਵਿਚਾਲੇ WHO ਵੱਲੋਂ ਚੇਤਾਵਨੀ ਦਿੱਤੀ ਗਈ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ Tedros Adhanom Ghebreyesus ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਲੱਗਭਗ 100 ਦੇਸ਼ਾਂ ਵਿੱਚ ਵਧੇਰੇ ਸੰਕ੍ਰਮਣਸ਼ੀਲ ਡੈਲਟਾ ਵੈਰੀਐਂਟ ਦੀ ਪਛਾਣ ਕੀਤੀ ਗਈ ਹੈ ਅਤੇ ਇਸ ਦੇ ਮੱਦੇਨਜ਼ਰ ਵਿਸ਼ਵ ਕੋਵਿਡ-19 ਮਹਾਂਮਾਰੀ ਦੇ ‘ਬਹੁਤ ਖਤਰਨਾਕ ਪੜਾਅ’ ਵਿੱਚ ਹੈ ।

ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ Ghebreyesus ਨੇ ਕਿਹਾ ਕਿ ਡੈਲਟਾ ਰੂਪ ਵਿਕਸਤ ਹੋ ਰਿਹਾ ਹੈ ਅਤੇ ਬਦਲ ਰਿਹਾ ਹੈ ਅਤੇ ਇਹ ਕਈ ਦੇਸ਼ਾਂ ਵਿੱਚ ਕੋਵਿਡ-19 ਦਾ ਮੁੱਖ ਵਾਇਰਸ ਬਣਦਾ ਜਾ ਰਿਹਾ ਹੈ । ਉਨ੍ਹਾਂ ਕਿਹਾ, “ਮੈਂ ਪਹਿਲਾਂ ਹੀ ਵਿਸ਼ਵਵਿਆਪੀ ਨੇਤਾਵਾਂ ਨੂੰ ਅਪੀਲ ਕਰ ਚੁੱਕਿਆ ਹਾਂ ਕਿ ਅਗਲੇ ਸਾਲ ਇਸ ਸਮੇਂ ਤੱਕ ਹਰੇਕ ਦੇਸ਼ ਵਿੱਚ 70 ਫੀਸਦੀ ਲੋਕਾਂ ਨੂੰ ਵੈਕਸੀਨ ਲਗਾ ਦਿੱਤੀ ਜਾਵੇ।” ਉਨ੍ਹਾਂ ਕਿਹਾ ਕਿ ਟੀਕੇ ਦੀਆਂ ਤਿੰਨ ਅਰਬ ਖੁਰਾਕਾਂ ਪਹਿਲਾਂ ਹੀ ਵੰਡੀਆਂ ਜਾ ਚੁੱਕੀਆਂ ਹਨ ਅਤੇ ਇਹ ਕੁੱਝ ਦੇਸ਼ਾਂ ਦੀ ਸਾਂਝੀ ਤਾਕਤ ਦੇ ਅਧੀਨ ਹੈ ਕਿ ਉਹ ਕਦਮ ਵਧਾਉਣ ਅਤੇ ਇਹ ਯਕੀਨੀ ਬਣਾਉਣ ਕਿ ਟੀਕੇ ਸਾਂਝੇ ਕੀਤੇ ਗਏ ਹਨ । ਵਿਸ਼ਵ ਪੱਧਰ ‘ਤੇ ਦਿੱਤੀ ਜਾਣ ਵਾਲੀ ਟੀਕੇ ਦੀ ਖੁਰਾਕ ਵਿੱਚੋਂ ਦੋ ਫੀਸਦੀ ਤੋਂ ਵੀ ਘੱਟ ਗਰੀਬ ਦੇਸ਼ਾਂ ਵਿੱਚ ਹਨ । WHO ਦਾ ਅਨੁਮਾਨ ਹੈ ਕਿ ਵਿਸ਼ਵ ਨੂੰ ਟੀਕਾਕਰਨ ਲਈ 11 ਅਰਬ (1100 ਕਰੋੜ) ਖੁਰਾਕਾਂ ਦੀ ਜ਼ਰੂਰਤ ਹੈ।

Leave a Reply

Your email address will not be published. Required fields are marked *