ਨਿਊਜ਼ੀਲੈਂਡ ‘ਚ ਲਗਾਤਾਰ ਵਾਪਰ ਰਹੀਆਂ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਰਾਤੋ-ਰਾਤ ਇੱਕ ਹੋਰ ਰੈਮ-ਰੇਡ ਜ਼ਰੀਏ ਆਕਲੈਂਡ ਦੇ ਉੱਤਰ ਵਿੱਚ, ਵੇਨਉਪਾਈ ਮਿੰਨੀ ਮਾਰਟ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਅਪਰਾਧੀ ਸਿਗਰਟਾਂ ਅਤੇ ਦੋ tills ਲੈ ਕੇ ਚੋਰੀ ਦੀ ਗੱਡੀ ਨਾਲ ਸਟੋਰ ਵਿੱਚ ਵੜੇ ਸਨ। ਇਹ ਘਟਨਾ ਸੋਮਵਾਰ ਸਵੇਰੇ ਕਰੀਬ 1.55 ਵਜੇ ਬ੍ਰਿਘਮ ਕ੍ਰੀਕ ਰੋਡ ‘ਤੇ ਵਾਪਰੀ ਹੈ। ਪੁਲਿਸ ਨੇ ਕਿਹਾ ਕਿ ਅਪਰਾਧੀ ਇੱਕ ਦੂਜੀ ਚੋਰੀ ਦੀ ਗੱਡੀ ਵਿੱਚ ਮੌਕੇ ਤੋਂ ਭੱਜ ਗਏ, ਜਿਸ ਨੂੰ ਨੇੜੇ ਹੀ ਛੱਡ ਦਿੱਤਾ ਗਿਆ ਸੀ।
ਦੁਕਾਨਦਾਰ ਨੇ ਦੱਸਿਆ ਕਿ ਦੁਕਾਨ ਕੱਚ ਨਾਲ ਭਰੀ ਹੋਈ ਹੈ ਪਰ ਉਹ ਦੁਪਹਿਰ ਦੇ ਖਾਣੇ ਤੱਕ ਦੁਬਾਰਾ ਖੁੱਲ੍ਹਣ ਦੀ ਉਮੀਦ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਇਸ ਤਰੀਕੇ ਨਾਲ ਭੰਨਤੋੜ ਕੀਤੀ ਗਈ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾਂ ਰਹੀ ਹੈ।