ਜੇਕਰ ਤੁਸੀਂ ਨਿਊਜ਼ੀਲੈਂਡ ਦੇ ਵਾਸੀ ਹੋ ਅਤੇ ਕਿਰਾਏ ‘ਤੇ ਕੋਈ ਘਰ ਲੱਭ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੈ। ਦਰਅਸਲ ਕਿਰਾਏ ‘ਤੇ ਘਰ ਲੱਭਣ ਵਾਲੇ ਲੋਕਾਂ ਨੂੰ ਠੱਗਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਠੱਗ ਸਕੈਮਰ ਨਕਲੀ ਮਾਲਕ ਜਾਂ ਰੀਅਲ ਅਸਟੇਟ ਬਣਕੇ ਕਿਰਾਏਦਾਰਾਂ ਨਾਲ ਸੰਪਰਕ ਕਰਦੇ ਹਨ ਫਿਰ ਲੋਕਾਂ ਨੂੰ ਆਪਣੇ ਜਾਲ ਵਿੱਚ ਫ਼ਸਾ ਕਿ ਉਨ੍ਹਾਂ ਤੋਂ ਹਜ਼ਾਰਾ ਡਾਲਰ ਠੱਗ ਦੇ ਹਨ। ਇਸ ਲਈ ਤੁਸੀਂ ਵੀ ਕਿਸੇਘਰ ਸਬੰਧੀ ਭੁਗਤਾਨ ਕਰਦੇ ਸਮੇਂ ਪਹਿਲਾਂ ਸਾਰੀ ਵੈਰੀਫਿਕੇਸ਼ਨ ਕਰੋ ਅਤੇ ਫ਼ਿਰ ਭੁਗਤਾਨ ਕਰੋ ਜਾਂ ਫਿਰ ਲੋੜ ਪੈਣ ਤੱਕ ਭੁਗਤਾਨ ਨਾ ਕਰੋ।
