ਬਾਲੀਵੁੱਡ ਅਦਾਕਾਰ ਅਜੇ ਦੇਵਗਨ ਭਾਵੇਂ ਹੀ ਅਭਿਸ਼ੇਕ ਬੱਚਨ ਦੇ ਸੀਨੀਅਰ ਹਨ ਪਰ ਦੋਵੇਂ ਸ਼ੁਰੂ ਤੋਂ ਹੀ ਬਹੁਤ ਚੰਗੇ ਦੋਸਤ ਵੀ ਰਹੇ ਨੇ। ਅਜੈ ਦੇਵਗਨ ਅਤੇ ਅਭਿਸ਼ੇਕ ਬੱਚਨ ਦੋਵੇਂ ਅਕਸਰ ਇੱਕ ਦੂਜੇ ਦੀ ਤਾਰੀਫ ਕਰਦੇ ਨਜ਼ਰ ਆਉਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਉਹ ਕਹਾਣੀ ਦੱਸਣ ਜਾ ਰਹੇ ਹਾਂ, ਜਦੋਂ ਅਜੈ ਦੇਵਗਨ ਦੇ ਕਾਰਨ ਅਭਿਸ਼ੇਕ ਬੱਚਨ ਨੂੰ ਰਾਤ ਸੜਕ ‘ਤੇ ਸੌਂ ਕੇ ਗੁਜ਼ਾਰਨੀ ਪਈ ਸੀ। ਅਸਲ ‘ਚ ਅਜੇ ਦੇਵਗਨ ਅਤੇ ਅਭਿਸ਼ੇਕ ਬੱਚਨ ਦੀ ਦੋਸਤੀ ਸਾਲ 1998 ‘ਚ ਹੋਈ ਸੀ, ਉਸ ਸਮੇਂ ਫਿਲਮ ਮੇਜਰ ਸਾਬ ਦੀ ਸ਼ੂਟਿੰਗ ਚੱਲ ਰਹੀ ਸੀ।ਇਸ ਫਿਲਮ ‘ਚ ਅਭਿਸ਼ੇਕ ਬੱਚਨ ਬਤੌਰ ਪ੍ਰੋਡਕਸ਼ਨ ਬੁਆਏ ਕੰਮ ਕਰ ਰਹੇ ਸਨ। ਇਸ ਫਿਲਮ ਦੇ ਇੱਕ ਗੀਤ ਦੀ ਸ਼ੂਟਿੰਗ ਆਸਟ੍ਰੇਲੀਆ ਵਿੱਚ ਹੋਣੀ ਸੀ। ਪ੍ਰੋਡਕਸ਼ਨ ਬੁਆਏ ਹੋਣ ਦੇ ਨਾਤੇ ਅਭਿਸ਼ੇਕ ਬੱਚਨ ਨੇ ਅਜੇ ਦੇਵਗਨ ਨੂੰ ਏਅਰਪੋਰਟ ਤੋਂ ਲਿਆਉਣਾ ਸੀ ਅਤੇ ਉਨ੍ਹਾਂ ਨੂੰ ਹੋਟਲ ਵਿੱਚ ਛੱਡਣਾ ਸੀ।
ਅਭਿਸ਼ੇਕ ਨੇ ਦੱਸਿਆ ਕਿ ਪ੍ਰੋਡਕਸ਼ਨ ਬੁਆਏ ਹੋਣ ਤੋਂ ਬਾਅਦ ਉਹ ਲਗਾਤਾਰ ਗਲਤੀਆਂ ਕਰ ਰਿਹਾ ਸੀ। ਪਹਿਲਾਂ ਤਾਂ ਉਹ ਅਜੇ ਦੇਵਗਨ ਨੂੰ ਏਅਰਪੋਰਟ ਤੋਂ ਹੋਟਲ ਲੈ ਜਾਣ ਲਈ ਕਾਰ ਬੁੱਕ ਕਰਨਾ ਭੁੱਲ ਗਿਆ ਸੀ। ਫਿਰ ਜਿਵੇਂ ਹੀ ਉਹ ਟੈਕਸੀ ਰਾਹੀਂ ਹੋਟਲ ਪਹੁੰਚਿਆ ਤਾਂ ਉਸਨੂੰ ਯਾਦ ਆਇਆ ਕਿ ਉਸਨੇ ਅਜੇ ਦੇਵਗਨ ਲਈ ਕਮਰਾ ਵੀ ਬੁੱਕ ਨਹੀਂ ਕਰਵਾਇਆ ਸੀ। ਇਸ ਤੋਂ ਬਾਅਦ ਅਭਿਸ਼ੇਕ ਬੱਚਨ ਨੇ ਆਪਣਾ ਸਮਾਨ ਕਮਰੇ ਤੋਂ ਬਾਹਰ ਕੱਢਿਆ ਅਤੇ ਕਮਰਾ ਅਜੇ ਦੇਵਗਨ ਨੂੰ ਦੇ ਦਿੱਤਾ। ਇਸ ਕਾਰਨ ਅਭਿਸ਼ੇਕ ਨੂੰ ਉਹ ਰਾਤ ਹੋਟਲ ਦੇ ਬਾਹਰ ਫੁੱਟਪਾਥ ‘ਤੇ ਕੱਟਣੀ ਪਈ ਸੀ।