ਪੂਰੀ ਦੁਨੀਆ ‘ਚ ਪ੍ਰਸਿੱਧ ਮੈਸੇਜਿੰਗ ਪਲੇਟਫਾਰਮ WhatsApp ਭਾਰਤ ‘ਚ ਬੰਦ ਹੋ ਗਿਆ ਹੈ। ਜਿਸ ਕਾਰਨ ਭਾਰਤ ਵਿੱਚ ਬਹੁਤ ਸਾਰੇ ਲੋਕ ਇਸ ਨੂੰ ਐਕਸੈਸ ਕਰਨ ਦੇ ਯੋਗ ਨਹੀਂ ਹਨ। ਲੋਕਾਂ ਨੂੰ ਸੰਦੇਸ਼ ਭੇਜਣ ਅਤੇ ਪ੍ਰਾਪਤ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਦਰਅਸਲ ਤਕਰੀਬਨ ਪਿਛਲੇ 45 ਮਿੰਟ ਤੋਂ ਭਾਰਤ ਦੇ ਵਿੱਚ WhatsApp ਡਾਊਨ ਹੈ। ਲੋਕ ਟਵਿਟਰ ‘ਤੇ ਵਟਸਐਪ ਡਾਊਨ ਹੋਣ ਦੀ ਸ਼ਿਕਾਇਤ ਵੀ ਕਰ ਰਹੇ ਹਨ। ਇਸ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਇਸ ਸਬੰਧੀ ਟਵਿਟਰ ‘ਤੇ ਮੀਮਜ਼ ਵੀ ਵਾਇਰਲ ਹੋਣ ਲੱਗੇ ਹਨ। ਡਾਊਨਡਿਟੈਕਟਰ ਨੇ ਵੀ WhatsApp ਦੇ ਡਾਊਨ ਹੋਣ ਦੀ ਸੂਚਨਾ ਦਿੱਤੀ ਹੈ।
ਮੈਟਾ (ਫੇਸਬੁੱਕ) ਦੇ ਬੁਲਾਰੇ ਨੇ WhatsApp ਦੇ ਡਾਊਨ ਹੋਣ ‘ਤੇ ਕਿਹਾ, “ਅਸੀਂ ਜਾਣਦੇ ਹਾਂ ਕਿ ਲੋਕਾਂ ਨੂੰ ਮੈਸੇਜ ਭੇਜਣ ਵਿੱਚ ਸਮੱਸਿਆਵਾਂ ਆ ਰਹੀਆਂ ਹਨ। ਅਸੀਂ ਜਲਦੀ ਤੋਂ ਜਲਦੀ ਹਰ ਕਿਸੇ ਲਈ WhatsApp ਨੂੰ ਬਹਾਲ ਕਰਨ ਲਈ ਕੰਮ ਕਰ ਰਹੇ ਹਾਂ।” ਤੁਹਾਨੂੰ ਦੱਸ ਦੇਈਏ ਕਿ ਵਟਸਐਪ ਮੈਟਾ ਦੀ ਮਸ਼ਹੂਰ ਇੰਸਟੈਂਟ ਮੈਸੇਜ ਐਪ ਹੈ। ਮੰਗਲਵਾਰ ਦੁਪਹਿਰ ਕਰੀਬ 12:30 ਵਜੇ WhatsApp ਨੇ ਅਚਾਨਕ ਕੰਮ ਕਰਨਾ ਬੰਦ ਕਰ ਦਿੱਤਾ।